ਵਾਰਸ ਪੰਜਾਬ ਦੇ ਪਾਰਟੀ ਦੇ ਚੜ੍ਹਦੇ ਗਰਾਫ਼ ਨੂੰ ਦੇਖ ਕੇ ਵਿਰੋਧੀਆਂ ’ਚ ਬੁਖ਼ਲਾਹਟ
ਅਕਾਲੀ ਦਲ ਵਾਰਸ ਪੰਜਾਬ ਦੇ ਚੜਦੇ ਗਰਾਫ਼ ਨੂੰ ਦੇਖ ਕੇ ਵਿਰੋਧੀ ਪਾਰਟੀਆਂ ’ਚ ਬੁਖਲਾਹਟ
Publish Date: Wed, 22 Apr 2026 05:08 PM (IST)
Updated Date: Wed, 22 Apr 2026 05:10 PM (IST)

ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਨਹੀਂ ਆਉਣ ਦੇਣਾ ਚਾਹੁੰਦੀ ਸੂਬਾ ਸਰਕਾਰ : ਸੇਖੋਂ ਸੀਕਰੀ ਜਗਤਾਰ ਸਿੰਘ ਬ੍ਰਹਮੀ, ਪੰਜਾਬੀ ਜਾਗਰਣ ਹੁਸ਼ਿਆਰਪੁਰ: ਅਕਾਲੀ ਦਲ ਵਾਰਿਸ ਪੰਜਾਬ ਦੇ ਚੜ੍ਹਦੇ ਗਰਾਫ਼ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਬੁਖ਼ਲਾਹਟ ਵਿਚ ਹਨ ਤੇ ਸੱਤਾਧਾਰੀ ਪਾਰਟੀ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ ਵਿਚੋਂ ਬਾਹਰ ਨਾ ਕੱਢਣ ਲਈ ਹੋਰ ਕੇਸਾਂ ਵਿਚ ਨਾਮਜ਼ਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕੇਸ ਨੂੰ ਉਲਝਾ ਕੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਹੀ ਰੱਖਣਾ ਚਾਹੁੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸੇਖੋਂ ਸੀਕਰੀ ਨੇ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਜੁੜਣ ਲਈ ਪੰਜਾਬ ਦੇ ਨੌਜਵਾਨ ਪੱਬਾਂ ਭਾਰ ਹੋਏ ਪਏ ਹਨ। ਇਸ ਮੌਕੇ ਸੇਖੋਂ ਸੀਕਰੀ ਨੇ ਪਾਰਟੀ ਦੀ ਲਹਿਰ ਨੂੰ ਹੋਰ ਮਬੂਤ ਕਰਨ ਲਈ ਸਰਕਲ ਮੁਕੇਰੀਆਂ, ਦਸੂਹਾ ਤੇ ਗੜ੍ਹਦੀਵਾਲਾ ਵਿਚ ਅਕਾਲੀ ਦਲ ਵਾਰਿਸ ਦੇ ਪਾਰਟੀ ਵਿਚ ਭਾਰੀ ਗਿਣਤੀ ਵਿਚ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਪਾਰਟੀਆਂ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਪਾਰਟੀ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਅਹੁਦੇਦਾਰੀਆਂ ਵੰਡੀਆਂ, ਜਿਨਾਂ ਵਿਚ ਸਰਕਲ ਦਸੂਹਾ ਤੋਂ ਅਮਰੀਕ ਸਿੰਘ ਫੌਜੀ ਨੂੰ ਪ੍ਰਧਾਨ ਅਤੇ ਸੁਖਪਾਲ ਸਿੰਘ ਕਾਕੋਈ ਨੂੰ ਜਨਰਲ ਸਕੱਤਰ, ਸਰਕਲ ਗੜ੍ਹਦੀਵਾਲਾ ਤੋਂ ਮਨਿੰਦਰ ਸਿੰਘ ਨੂੰ ਪ੍ਰਧਾਨ ਜਨਰਲ ਸਕੱਤਰ, ਇੰਦਰਜੀਤ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਖਾਲਸਾ, ਖਜਾਨਚੀ ਦਲਰਾਜ ਸਿੰਘ, ਸੈਕਟਰੀ ਗੁਰਪਾਲ ਸਿੰਘ ਤੇ ਕਾਰਜਕਾਰੀ ਮੈਂਬਰ ਜਸਵਿੰਦਰ ਸਿੰਘ, ਮੇਜਰ ਸਿੰਘ, ਵਿਜੇ ਸਿੰਘ ਨੂੰ ਨਿਯੁਕਤ ਕੀਤਾ ਤੇ ਉਨਾਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ, ਮੀਤ ਪ੍ਰਧਾਨ ਮਨਦੀਪ ਸਿੰਘ ਤੱਗੜ ਅਤੇ ਹੋਰ ਕਈ ਅਹੁਦੇਦਾਰ ਹਾਜ਼ਰ ਸਨ।