ਨਸ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਦੋ ਵਿਅਕਤੀ ਕਾਬੂ
ਨਸ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਦੋ ਵੱਖ-ਵੱਖ ਮਾਮਲਿਆਂ ‘ਚ ਦੋ ਵਿਅਕਤੀ ਕਾਬੂ
Publish Date: Wed, 22 Apr 2026 05:03 PM (IST)
Updated Date: Wed, 22 Apr 2026 05:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ। ਮੇਹਟੀਆਣਾ ਪੁਲਿਸ ਵੱਲੋਂ ਨਸ਼ੇ ਦੀ ਹਾਲਤ ’ਚ ਘੁੰਮਦਾ ਨੌਜਵਾਨ ਗ੍ਰਿਫਤਾਰ ਪੁਲਿਸ ਨੇ ਦੱਸਿਆ ਕਿ ਏਐੱਸਆਈ ਓਂਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਫੁਗਲਾਣਾ ਤੋਂ ਅਹਿਰਾਣਾ ਵੱਲ ਗਸ਼ਤ ਤੇ ਸੀ। ਇਸ ਦੌਰਾਨ ਇਕ ਖਾਸ ਮੁਖਬਿਰ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਭੱਟੀ (34) ਪੁੱਤਰ ਮੰਗਤ ਰਾਮ, ਵਾਸੀ ਅਜੜਾਮ, ਜੋ ਕਿ ਨਸ਼ੇ ਕਰਨ ਦਾ ਆਦੀ ਹੈ, ਇਸ ਵੇਲੇ ਬਿੱਲੇ ਦੇ ਭੱਠੇ ਨੇੜੇ ਨਸ਼ੇ ਦੀ ਲੋਰ ਵਿਚ ਮੌਜੂਦ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਜਸਵਿੰਦਰ ਭੱਟੀ ਨੂੰ ਕਾਬੂ ਕੀਤਾ। ਸ਼ੱਕ ਹੋਣ ਤੇ ਜਦੋਂ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਡੋਪ ਟੈਸਟ ਕਰਵਾਇਆ ਗਿਆ, ਤਾਂ ਰਿਪੋਰਟ ਪੋਜ਼ੇਟਿਵ ਆਈ। ਥਾਣਾ ਚੱਬੇਵਾਲ ਵੱਲੋਂ ਝਾੜੀਆਂ ਚ ਨਸ਼ਾ ਕਰ ਰਿਹਾ ਮੁਲਜ਼ਮ ਕਾਬੂ ਦੂਜੇ ਮਾਮਲੇ ਵਿਚ ਥਾਣਾ ਚੱਬੇਵਾਲ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ੇ ਲਈ ਵਰਤੇ ਜਾਣ ਵਾਲੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ, ਏਐੱਸਆਈ ਮੰਨਾ ਸਿੰਘ ਦੀ ਟੀਮ ਜਦੋਂ ਪਿੰਡ ਮਹਿਨਾ ਵੱਲ ਚੈਕਿੰਗ ਲਈ ਜਾ ਰਹੀ ਸੀ, ਤਾਂ ਉਨ੍ਹਾਂ ਨੇ ਇਕ ਸ਼ੱਕੀ ਨੌਜਵਾਨ ਨੂੰ ਬੇਆਬਾਦ ਜਗ੍ਹਾ ਤੇ ਝਾੜੀਆਂ ਵਿਚ ਕੁਝ ਸੁੰਘਦੇ ਹੋਏ ਦੇਖਿਆ। ਪੁਲਿਸ ਗੱਡੀ ਨੂੰ ਦੇਖ ਕੇ ਜਦੋਂ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਮੁਸਤੈਦ ਕਰਮਚਾਰੀਆਂ ਨੇ ਉਸ ਨੂੰ ਘੇਰ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਗੁਲਾਮ ਸਾਬਰ ਪੁੱਤਰ ਸ਼ਰੀਫ ਮੁਹੰਮਦ, ਵਾਸੀ ਪਿੰਡ ਭਾਮ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਕਥਿਤ ਤੌਰ ’ਤੇ ਇਕ ਕਾਗਜ਼ ਦੀ ਪੰਨੀ, ਇਕ ਲਾਈਟਰ ਤੇ ਨੋਟ ਦਾ ਬਣਾਇਆ ਹੋਇਆ ਪਾਈਪ ਰੋਲ ਬਰਾਮਦ ਹੋਇਆ। ਪੁਲਿਸ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਜਨਤਕ ਥਾਂ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਸੀ।