ਕਬਾੜ ਦੇ ਗੋਦਾਮ 'ਚ ਲੱਗੀ ਅੱਗ, 15 ਲੱਖ ਦਾ ਨੁਕਸਾਨ; 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 4 ਘੰਟਿਆਂ 'ਚ ਪਾਇਆ ਕਾਬੂ
ਇਸ ਮੌਕੇ ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੀ ਮਦਦ ਤੋਂ ਇਲਾਵਾ ਮਿਆਣੀ ਵਾਸੀਆਂ ਦੀ ਪੁਰਜ਼ੋਰ ਮੱਦਦ ਨਾਲ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਉਣ ਲਈ ਕਰੀਬ 4 ਘੰਟੇ ਦਾ ਸਮਾਂ ਲੱਗਾ। ਪੀੜਤ ਦੁਕਾਨ ਮਾਲਕ ਨੇ ਦੱਸਿਆ ਕਿ ਇਸ ਅਗਨੀ ਕਾਂਡ ਵਿਚ ਗੋਦਾਮ ਵਿੱਚ ਰੱਖਿਆ ਕਬਾੜ ਸਮਾਨ ਅਤੇ ਗੋਦਾਮ ਵਿੱਚ ਖੜਾ ਟਾਟਾ ਏਸ ਟੈਂਪੂ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
Publish Date: Sat, 23 May 2026 01:49 PM (IST)
Updated Date: Sat, 23 May 2026 01:55 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੀ ਰਾਤ ਹਲਕਾ ਉੜਮੁੜ ਦੇ ਕਸਬਾ ਮਿਆਣੀ ਵਿਖੇ ਇੱਕ ਕਬਾੜੀਏ ਦੇ ਗੋਦਾਮ ਨੂੰ ਅੱਗ ਲੱਗਣ ਕਾਰਨ ਅੰਦਰ ਪਏ ਲੱਖਾਂ ਰੁਪਏ ਦੇ ਕਬਾੜ ਸਮੇਤ ਛੋਟਾ ਹਾਥੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਗੋਦਾਮ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਪੁਲ ਪੁਖਤਾ ਨੇ ਦੱਸਿਆ ਕਿ ਉਹ ਕਬਾੜ ਖਰੀਦ ਦਾ ਕੰਮ ਕਰਦਾ ਹੈ ਤੇ ਮਿਆਣੀ ਮੁੱਖ ਸੜਕ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਨੇੜੇ ਕਬਾੜ ਦਾ ਗੋਦਾਮ ਬਣਾਇਆ ਹੋਇਆ ਹੈ। ਬੀਤੀ ਰਾਤ ਵਕਤ ਕਰੀਬ ਢਾਈ ਵਜੇ ਉਸਨੂੰ ਗੋਦਾਮ ਨੇੜੇ ਰਹਿੰਦੇ ਗੁਆਢੀ ਦਾ ਫੋਨ ਆਇਆ ਕਿ ਗੋਦਾਮ ਵਿੱਚ ਅੱਗ ਲੱਗੀ ਹੋਈ ਹੈ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਗੋਦਾਮ ਵਿੱਚ ਬਹੁਤ ਭਿਆਨਕ ਅੱਗ ਲੱਗੀ ਹੋਈ ਸੀ, ਉਸਨੇ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ।
ਇਸ ਮੌਕੇ ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੀ ਮਦਦ ਤੋਂ ਇਲਾਵਾ ਮਿਆਣੀ ਵਾਸੀਆਂ ਦੀ ਪੁਰਜ਼ੋਰ ਮੱਦਦ ਨਾਲ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਉਣ ਲਈ ਕਰੀਬ 4 ਘੰਟੇ ਦਾ ਸਮਾਂ ਲੱਗਾ। ਪੀੜਤ ਦੁਕਾਨ ਮਾਲਕ ਨੇ ਦੱਸਿਆ ਕਿ ਇਸ ਅਗਨੀ ਕਾਂਡ ਵਿਚ ਗੋਦਾਮ ਵਿੱਚ ਰੱਖਿਆ ਕਬਾੜ ਸਮਾਨ ਅਤੇ ਗੋਦਾਮ ਵਿੱਚ ਖੜਾ ਟਾਟਾ ਏਸ ਟੈਂਪੂ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਉਸਨੇ ਦੱਸਿਆ ਕਿ ਉਸਦਾ ਕਰੀਬ 15 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਕਬਾੜ ਦੇ ਗੁਦਾਮ ਨੂੰ ਲੱਗੀ ਇਹ ਅੱਗ ਕਿਹੜੇ ਹਾਲਾਤਾਂ ਵਿੱਚ ਲੱਗੀ ਇਸ ਸਬੰਧੀ ਕੋਈ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ। ਟਾਂਡਾ ਪੁਲਿਸ ਨੇ ਇਸ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।