ਕਾਂਗਰਸੀਆਂ ਨੇ ਉਮੀਦਵਾਰ ਕੋਲੋਂ ਪੇਪਰਾਂ ਦੀ ਫਾਈਲ ਖੋਹ ਕੇ ਭੱਜਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਨ ਲਈ ਥਾਣੇ ਅੱਗੇ ਦਿੱਤਾ ਧਰਨਾ
ਗੜਸ਼ੰਕਰ ਦੀਆਂ ਨਗਰ ਕੌਂਸਲ ਚੌਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਪੰਮੀ ਕੋਲੋਂ ਫਾਈਲ ਖੋਹ ਕੇ ਵਿਅਕਤੀ ਭੱਜ ਗਿਆ ਸੀ, ਜਿਸ ਤੋਂ ਬਾਅਦ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਮਾਹੌਲ ਤਨਾਅ ਪੂਰਕ ਹੋ ਗਿਆ ਸੀ।
Publish Date: Fri, 22 May 2026 06:13 PM (IST)
Updated Date: Fri, 22 May 2026 06:16 PM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਗੜਸ਼ੰਕਰ: ਗੜਸ਼ੰਕਰ ਦੀਆਂ ਨਗਰ ਕੌਂਸਲ ਚੌਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਪੰਮੀ ਕੋਲੋਂ ਫਾਈਲ ਖੋਹ ਕੇ ਵਿਅਕਤੀ ਭੱਜ ਗਿਆ ਸੀ, ਜਿਸ ਤੋਂ ਬਾਅਦ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਮਾਹੌਲ ਤਨਾਅ ਪੂਰਕ ਹੋ ਗਿਆ ਸੀ। ਮੌਕੇ ’ਤੇ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਪ੍ਰੀਤ ਲਾਲੀ ਨੇ ਪਹੁੰਚ ਕੇ ਪ੍ਰਸ਼ਾਸਨ ਨੂੰ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਸੀ ਅਤੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮਕੇ ਨਾਰੇਬਾਜ਼ੀ ਵੀ ਹੋਈ ਪਰ ਅਜ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਕੱਲ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ’ਚ ਵਰਕਰਾਂ ਨੇ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠ ਥਾਣਾ ਗੜਸ਼ੰਕਰ ਅੱਗੇ ਧਰਨਾ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿੱਚੋਂ ਸਾਡੇ ਉਮੀਦਵਾਰ ਤੋਂ ਫਾਈਲ ਖੋਹ ਕੇ ਵਿਅਕਤੀ ਭੱਜਿਆ ਜਦੋਂ ਕਿ ਮੌਕੇ ’ਤੇ ਭਾਰੀ ਪੁਲਿਸ ਫੋਰਸ ਉਥੇ ਮੌਜੂਦ ਸੀ ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਜਾ ਕਹਿ ਲਵੋ ਪੁਲਿਸ ਜਾਣਬੁੱਝ ਕੇ ਮਾਮਲੇ ’ਚ ਦਿਲਚਸਪੀ ਨਹੀਂ ਲੈ ਰਹੀ। ਇਸ ਦੀ ਸ਼ਿਕਾਇਤ ਚੌਣ ਕਮਿਸ਼ਨ ਨੂੰ ਕੀਤੀ ਗਈ ਅਤੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਦੀ ਨੂੰ ਵੀ ਲਿਖਿਤ ਸ਼ਿਕਾਇਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਐਸਡੀਐਮ ਦਫ਼ਤਰ ਅੰਦਰ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਮਾਮਲੇ ’ਤੇ ਗੌਰ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਅਸੀਂ ਕੋਰਟ ਦਾ ਰਸਤਾ ਅਖ਼ਤਿਆਰ ਕਰਾਂਗੇ। ਮੌਕੇ ਤੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਪਹੁੰਚ ਕੇ ਧਰਨਾਕਾਰਿਆਂ ਨੂੰ ਜਲਦੀ ਜਾਚ ਕਰਕੇ ਮਾਮਲਾ ਦਰਜ ਕਰਨ ਦਾ ਬਾਅਦਾ ਕਰਨ ਤੋਂ ਬਾਅਦ ਜਾਮ ਚੁਕਿਆ ਗਿਆ। ਇਸ ਮੌਕੇ ਕਾਗਰਸ ਆਗੂ ਜਸਵੀਰ ਸਿੰਘ ਪੁਰਖੋਵਾਲ, ਬਲਾਕ ਪ੍ਰਧਾਨ ਸੰਦੀਪ ਰਾਣਾ, ਪਵਨ ਕੁਮਾਰ ਪੰਮੀ, ਨੰਬੜਦਾਰ ਚੌਧਰੀ ਬੈਜਨਾਥ ਤੋਂ ਇਲਾਵਾ ਵੱਡੀ ਗਿਣਤੀ ਚ ਕਾਗਰਸ ਆਗੂ ਹਾਜ਼ਰ ਸਨ।