ਬੀਤੇ ਦਿਨੀ ਢੋਲਬਾਹਾ ਰੋਡ ਨਜ਼ਦੀਕ ਜਗਲਾਤ ਦਫ਼ਤਰ 'ਤੇ ਵਾਪਰੇ ਸੜਕ ਹਾਦਸੇ ਵਿੱਚ ਰਿਟਾਇਰਡ ਹੈੱਡ ਮਾਸਟਰ ਗੁਰਦਿਆਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਹਾਦਸਾ ਕਰਨ ਵਾਲੇ ਜਿੰਮੇਵਾਰ ਵਿਅਕਤੀ ਦੀ ਭਾਲ ਕਰਨ ਵਿੱਚ ਸਮਾ ਲਗਾਉਣ ਦੇ ਸਬੰਧ ‘ਚ ਕੱਲ ਥਾਣਾ ਹਰਿਆਣਾ ਦੇ ਬਾਹਰ ਬਹੁਜਨ ਸਮਾਜ ਪਾਰਟੀ ਦੇ ਆਗੂਆ ਅਤੇ ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਰਿਆਣਾ ਦੇ ਕਮੇਟੀ ਮੈਂਬਰਾ ਵੱਲੋ ਪੁਲਿਸ਼ ਪ੍ਰਸ਼ਾਸਨ ਦੀ ਢਿੱਲੀ ਕਾਰਜੁਗਾਰੀ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ
ਕਮਲ, ਪੰਜਾਬੀ ਜਾਗਰਣ, ਹਰਿਆਣਾ : ਬੀਤੇ ਦਿਨੀ ਢੋਲਬਾਹਾ ਰੋਡ ਨਜ਼ਦੀਕ ਜਗਲਾਤ ਦਫ਼ਤਰ 'ਤੇ ਵਾਪਰੇ ਸੜਕ ਹਾਦਸੇ ਵਿੱਚ ਰਿਟਾਇਰਡ ਹੈੱਡ ਮਾਸਟਰ ਗੁਰਦਿਆਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਹਾਦਸਾ ਕਰਨ ਵਾਲੇ ਜਿੰਮੇਵਾਰ ਵਿਅਕਤੀ ਦੀ ਭਾਲ ਕਰਨ ਵਿੱਚ ਸਮਾ ਲਗਾਉਣ ਦੇ ਸਬੰਧ ‘ਚ ਕੱਲ ਥਾਣਾ ਹਰਿਆਣਾ ਦੇ ਬਾਹਰ ਬਹੁਜਨ ਸਮਾਜ ਪਾਰਟੀ ਦੇ ਆਗੂਆ ਅਤੇ ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਰਿਆਣਾ ਦੇ ਕਮੇਟੀ ਮੈਂਬਰਾ ਵੱਲੋ ਪੁਲਿਸ਼ ਪ੍ਰਸ਼ਾਸਨ ਦੀ ਢਿੱਲੀ ਕਾਰਜੁਗਾਰੀ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਬਸਪਾ ਆਗੂ ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਬਿੱਟਾ ਸੂਬਾ ਸਕੱਤਰ, ਪ੍ਰਗਟ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਬਸਪਾ ਆਗੂ ਤੇ ਅੰਬੇਡਕਰ ਸੁਸਾਇਟੀ ਦੇ ਮੈਂਬਰ ਸਨ। ਜਿਨਾ ਦੀ ਬੀਤੇ ਦਿਨੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਪੁਲਿਸ ਵੱਲੋ ਹਾਦਸਾ ਕਰਨ ਵਾਲੇ ਜਿੰਮੇਵਾਰ ਵਿਅਕਤੀ ਦੀ ਭਾਲ ਕਰਨ ਵਿੱਚ ਸਮਾਂ ਲਗਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਉਨਾਂ ਵੱਲੋਂ ਕੱਲ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਲਗਾਇਆ ਜਾ ਰਿਹਾ ਹੈ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲਿਸ ਵੱਲੋ ਹਾਦਸਾ ਕਰਕੇ ਮੌਕੇ ਤੋ ਫਰਾਰ ਹੋਣ ਵਾਲੇ ਵਿਅਕਤੀ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਸੜਕ ਜਾਮ ਲੱਗਣ ਕਾਰਨ 20 ਮਿੰਟ ਤੱਕ ਗੱਡੀਆ ਦਾ ਜਾਮ ਲੱਗਿਆ ਰਿਹਾ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਥਾਣਾ ਮੁੱਖੀ ਕਿਰਨ ਸਿੰਘ ਵੱਲੋ ਦੋ ਦਿਨ ਵਿੱਚ ਹਾਦਸਾ ਕਰਨ ਵਾਲੇ ਵਿਅਕਤੀ ਦੀ ਭਾਲ ਕਰਕੇ ਉਸ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ ’ਤੇ ਜਾਮ ਨੂੰ ਖੋਲਿਆ ਗਿਆ ਤੇ ਆਵਾਜਾਈ ਚਾਲੂ ਕੀਤੀ ਗਈ। ਇਸ ਮੌਕੇ ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ ਬੀਐਸਪੀ, ਵਰਿੰਦਰ ਵਿੱਕੀ ਯੂਥ ਵਾਈਸ ਪ੍ਰਧਾਨ, ਸੁਖਦੇਵ ਬਿੱਟਾ ਸੂਬਾ ਸਕੱਤਰ, ਮਨਿੰਦਰ ਸਿੰਘ ਸ਼ੇਰਪੁਰ ਸੂਬਾ ਸਕੱਤਰ, ਸਰਵਨ ਸਿੰਘ ਨਿਆਜੀਆਂ ਜਿਲਾ ਸਕੱਤਰ, ਜੇ ਡੀ ਹਰਿਆਣਾ ਸ਼ਹਿਰੀ ਪ੍ਰਧਾਨ, ਨਰਿੰਦਰ ਸਿੰਘ ਬਸਪਾ ਆਗੂ, ਨਿਸ਼ਾਨ ਚੌਧਰੀ ਬਸਪਾ ਆਗੂ, ਹੈਪੀ ਬੰਬੀਆ ਵਿਧਾਨ ਸਭਾ ਇੰਚਾਰਜ ਲਾਡੀ, ਰਾਮ ਲਾਲ ਬਸਪਾ ਆਗੂ, ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਮੈਂਬਰ ਕਰਨੈਲ ਸਿੰਘ, ਅਵਤਾਰ ਸਿੰਘ ,ਕੁਲਦੀਪ ਸਿੰਘ, ਮਦਨ ਲਾਲ, ਪਰਗਟ ਸਿੰਘ ,ਦੇਸ ਰਾਜ ,ਐਡਵੋਕੇਟ ਕਰਨੈਲ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ।
ਕੀ ਕਹਿੰਦੇ ਨੇ ਥਾਣਾ ਹਰਿਆਣਾ ਦੇ ਐੱਸ.ਐੱਚ.ਓ.
ਜਦੋ ਇਸ ਸਬੰਧੀ ਹਰਿਆਣਾ ਦੇ ਐੱਸ.ਐੱਚ.ਓ.ਨਾਲ ਗੱਲਬਾਤ ਕੀਤੀ ਗਈ ਤਾ ਉਨਾ ਕਿਹਾ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ 10 ਤੋਂ 15 ਗੱਡੀਆ ਨੂੰ ਟਰੇਸ ਵੀ ਕੀਤਾ ਗਿਆ ਹੈ ਤੇ ਜਿਨਾਂ ਦਾ ਇਸ ਹਾਦਸੇ ਨਾਲ ਸਬੰਧਿਤ ਕੋਈ ਵੀ ਸੁਰਾਗ ਨਹੀ ਮਿਲਿਆ ਤੇ ਪੁਲਿਸ ਹਾਦਸਾ ਕਰਨ ਵਾਲੇ ਜਿੰਮੇਵਾਰ ਵਿਅਕਤੀ ਦੀ ਭਾਲ ਕਰ ਰਹੀ ਹੈ ਤੇ ਬਹੁਤ ਜਲਦ ਪੁਲਸ ਹਾਦਸਾ ਕਰਨ ਵਾਲੇ ਵਿਅਕਤੀ ਨੂੰ ਆਪਣੀ ਗਿਰਫ ਵਿੱਚ ਲੈ ਲਵੇਗੀ ।