ਦਾਣਾ ਮੰਡੀ ਕਲਾਨੌਰ 'ਚੋਂ ਚੋਰ 75 ਬੋਰੀਆਂ ਕਣਕ ਲੱਦ ਕੇ ਰੱਫੂ ਚੱਕਰ, ਅਗਲੇਰੀ ਕਾਰਵਾਈ ਸ਼ੁਰੂ
ਕਣਕ ਦੀਆਂ ਬੋਰੀਆਂ ਚੋਰੀ ਹੋਣ ਸਬੰਧੀ ਤੁਰੰਤ ਪੁਲਿਸ ਥਾਣਾ ਕਲਾਨੌਰ ਨੂੰ ਜਾਣੂ ਕਰਵਾਇਆ ਗਿਆ ਜਿੱਥੇ ਪੁਲਿਸ ਵੱਲੋਂ ਮੌਕਾ ਵੇਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Publish Date: Thu, 30 Apr 2026 01:56 PM (IST)
Updated Date: Thu, 30 Apr 2026 02:06 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਬੁੱਧਵਾਰ ਦੀ ਰਾਤ ਨੂੰ ਦਾਣਾ ਮੰਡੀ ਕਲਾਨੌਰ ਵਿੱਚੋਂ ਐਮ.ਐਲ. ਟ੍ਰੇਨਿੰਗ ਦੇ ਫੜ੍ਹਾਂ ਵਿੱਚੋਂ 75 ਬੋਰੀਆਂ ਕਣਕ ਲੱਦ ਕੇ ਰਫੂ ਚੱਕਰ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਮ ਐਲ ਟਰੇਡਿੰਗ ਆਪਣੀ ਦੇ ਮਾਲਕ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਗੋਰਾ ਅਤੇ ਉਸ ਦੇ ਭਰਾ ਵਰਿੰਦਰ ਸਲਹੋਤਰਾ ਨੇ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਕੁਝ ਲੋਕਾਂ ਵੱਲੋਂ ਰੈਕੀ ਕਰਨ ਤੋਂ ਬਾਅਦ ਫੜ੍ਹ ਵਿੱਚ ਪਨ ਗਰੇਨ ਵੱਲੋਂ ਖਰੀਦੀ ਕੀਤੀ ਕਣਕ ਦੀਆਂ ਬੋਰੀਆਂ ਦੀ ਤਾਂਗ ਵਿੱਚੋਂ 75 ਬੋਰੀਆਂ ਦੇ ਕਰੀਬ ਕਣਕ ਇੱਕ ਵਾਹਨ ਤੇ ਲੱਦ ਕੇ ਰੱਫੂ ਚੱਕਰ ਹੋ ਗਏ । ਕਣਕ ਦੀਆਂ ਬੋਰੀਆਂ ਚੋਰੀ ਹੋਣ ਸਬੰਧੀ ਤੁਰੰਤ ਪੁਲਿਸ ਥਾਣਾ ਕਲਾਨੌਰ ਨੂੰ ਜਾਣੂ ਕਰਵਾਇਆ ਗਿਆ ਜਿੱਥੇ ਪੁਲਿਸ ਵੱਲੋਂ ਮੌਕਾ ਵੇਖ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।