ਗੁੱਡਵਿਲ ਸਕੂਲ ’ਚ ਸਮਾਜਿਕ ਵਿਗਿਆਨ ਪ੍ਰਦਰਸ਼ਨੀ ਲਗਾਈ
ਗੁੱਡਵਿਲ ਸਕੂਲ ’ਚ ਸਮਾਜਿਕ ਵਿਗਿਆਨ ਪ੍ਰਦਰਸ਼ਨੀ ਲਗਾਈ
Publish Date: Mon, 17 Nov 2025 04:53 PM (IST)
Updated Date: Mon, 17 Nov 2025 04:55 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਗੁੱਡਵਿਲ ਇੰਟਰਨੈਸ਼ਨਲ ਸਕੂਲ ਸੀਬੀਐੱਸਈ ਢੱਡਿਆਲਾ ਨੱਤ ਵਿਖੇ ਸਮਾਜਿਕ ਵਿਗਿਆਨ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ਨਾ ਮਨੋਰਥ ਵਿਦਿਆਰਥੀਆਂ ਵਿੱਚ ਸਮਾਜਿਕ ਤੇ ਭੂਗੋਲਿਕ ਵਿਗਿਆਨ ਪ੍ਰਤੀ ਦਿਲਚਸਪੀ ਡੂੰਘੀ ਸੋਚ ਤੇ ਸਮਝ ਵਿਕਸਿਤ ਕਰਨਾ ਹੈ। ਇਸ ਮੇਲੇ ਦੇ ਉਦਘਾਟਨ ਸਮੇਂ ਚੇਅਰਮੈਨ ਗੁਰਦਿਆਲ ਸਿੰਘ ਵੱਲੋਂ ਦੱਸਿਆ ਕਿ ਅੱਜ ਦੀ ਪ੍ਰਦਰਸ਼ਨੀ ਵਿੱਚ ਲਗਭਗ 200 ਦੇ ਕਰੀਬ ਵਿਦਿਆਰਥੀਆਂ ਨੇ ਪ੍ਰਾਜੈਕਟ ਤੇ ਮਾਡਲ ਪ੍ਰਦਰਸ਼ਿਤ ਕੀਤੇ। ਇਸ ਪ੍ਰਦਰਸ਼ਨੀ ਵਿੱਚ ਤੀਜੀ ਤੋਂ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਜੂਨੀਅਰ ਗਰੁੱਪ ਦੇ ਸੁਖਮਨਦੀਪ ਕੌਰ ਤੇ ਗੁਰਸੀਰਤ ਕੌਰ ਕਲਾਸ ਤੀਜੀ, ਪਰਨੀਤ ਕੌਰ ਤੇ ਸ਼ੁੱਧਪ੍ਰੀਤ ਕੌਰ, ਮਨਰੀਤ ਕੌਰ ਰਿਪਨਦੀਪ ਕੌਰ ਕਲਾਸ ਚੌਥੀ, ਮਨਸੀਰਤ ਕੌਰ ਤੇ ਪਲਕਪ੍ਰੀਤ ਤੇ ਸਨਮੀਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਸੀਨੀਅਰ ਗਰੁੱਪ ਦੇ ਚਾਹਤਪ੍ਰੀਤ ਕੌਰ ਨੌਵੀਂ, ਗੋਪਾਲ ਸਿੰਘ ਗੁਰਨੂਰਪ੍ਰੀਤ ਕੌਰ ਕਲਾਸ ਅਠਵੀਂ ਤੇ ਮਹਿਕਪ੍ਰੀਤ ਕੌਰ, ਅਰਸ਼ਪ੍ਰੀਤ ਕੌਰ ਸੱਤਵੀਂ ਬੀ ਕਲਾਸ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਡਾਇਰੈਕਟਰ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਇਸ ਪ੍ਰਦਰਸ਼ਨੀ ਦੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਸ਼ਾ ਅਧਿਆਪਕ ਜੋਬਨਜੀਤ ਸਿੰਘ, ਸਿਮਰਜੀਤ ਕੌਰ ਹਰਪ੍ਰੀਤ ਕੌਰ ਤੇ ਰਾਜਵੀਰ ਕੌਰ ਅਤੇ ਪ੍ਰੋਗਰਾਮ ਦੇ ਹੈਡ ਇੰਚਾਰਜ ਹਰਪ੍ਰੀਤ ਸਿੰਘ ਅਤੇ ਸਾਰੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਾਰੇ ਵਿਦਿਆਰਥੀ ਤੇ ਸਟਾਫ ਮੈਂਬਰ ਵੀ ਹਾਜ਼ਰ ਸਨ।