ਗੁਰੂ ਹਰਿ ਰਾਏ ਪਬਲਿਕ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ
ਗੁਰੂ ਹਰਿਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਵਿਖੇ 75ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਭਾਸ਼ਣ, ਦੇਸ਼ ਭਗਤੀ ਦੇ ਗੀਤ, ਨਾਚ ਪੇਸ਼ ਕੀਤੇ। ਚਾਰ ਹਾਊਸਾਂ ਐਕਵਾ, ਇੰਗਲਿਸ਼, ਟੈਰਾ ਅਤੇ ਵੈਨਟਸ ਦੇ ਵਿਦਿਆਰਥੀਆਂ ਵਿੱਚ ਨਾਚ ਮੁਕਾਬਲੇ ਕਰਵਾਏ ਗਏ। ਵੈਨਟਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਟੈਰਾ ਹਾਊਸ
Publish Date: Sun, 28 Jan 2024 05:01 PM (IST)
Updated Date: Sun, 28 Jan 2024 05:01 PM (IST)
ਕੁਲਦੀਪ ਸਿੰਘ ਸਲਗਾਨੀਆ, ਕਿਲਾ ਲਾਲ ਸਿੰਘ
ਗੁਰੂ ਹਰਿਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਵਿਖੇ 75ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਭਾਸ਼ਣ, ਦੇਸ਼ ਭਗਤੀ ਦੇ ਗੀਤ, ਨਾਚ ਪੇਸ਼ ਕੀਤੇ। ਚਾਰ ਹਾਊਸਾਂ ਐਕਵਾ, ਇੰਗਲਿਸ਼, ਟੈਰਾ ਅਤੇ ਵੈਨਟਸ ਦੇ ਵਿਦਿਆਰਥੀਆਂ ਵਿੱਚ ਨਾਚ ਮੁਕਾਬਲੇ ਕਰਵਾਏ ਗਏ। ਵੈਨਟਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਟੈਰਾ ਹਾਊਸ ਦੇ ਵਿਦਿਆਰਥੀ ਨੇ ਦੂਜਾ ਸਥਾਨ ਅਤੇ ਐਕਵਾ ਤੇ ਇੰਗਲਿਸ਼ ਹਾਊਸ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਪਿੰ੍ਸੀਪਲ ਮੋਨਿਕਾ ਗਰਗ ਨੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਚੰਗੇ ਨਾਗਰਿਕ ਬਣਨ ਦੀ ਪੇ੍ਰਰਨਾ ਦਿੱਤੀ। ਸਕੂਲ ਦੇ ਪ੍ਰਬੰਧਕ ਕਮਲਜੀਤ ਸਿੰਘ, ਚੇਅਰਮੈਨ ਜਸਪ੍ਰਰੀਤ ਸਿੰਘ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਅਤੇ ਸਕੂਲ ਪਿੰ੍ਸੀਪਲ ਮੋਨਿਕਾ ਗਰਗ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਤਿਰੰਗਾ ਲਹਿਰਾ ਕੇ ਰਾਸ਼ਟਰੀ ਗੀਤ ਵੀ ਗਾਇਆ ਗਿਆ।