ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ 80 ਸਾਲਾਂ ਦੇ ਪੈਨਸ਼ਨਰਜ ਨੂੰ ਸਨਮਾਨਿਤ ਕਰਨ ਦਾ ਕੀਤਾ ਫੈਸਲਾ
ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ 80 ਸਾਲਾਂ ਦੇ ਪੈਨਸ਼ਨਰਜ ਨੂੰ ਸਨਮਾਨਿਤ ਕਰਨ ਦਾ ਕੀਤਾ ਫੈਸਲਾ
Publish Date: Mon, 17 Nov 2025 05:17 PM (IST)
Updated Date: Mon, 17 Nov 2025 05:19 PM (IST)

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਹਿਗੜ੍ਹ ਚੂੜੀਆਂ : ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਬਲਾਕ ਫਤਹਿਗੜ੍ਹ ਚੂੜੀਆਂ ਦੀ ਹੰਗਾਮੀ ਮੀਟਿੰਗ ਰਿਟਾਇਰਡ ਪ੍ਰਿੰਸੀਪਲ ਸੁਰਿੰਦਰ ਕੁਮਾਰ ਡਿਗਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਬ ਸੰਮਤੀ ਨਾਲ 80 ਸਾਲ ਦੀ ਉਮਰ ਭੋਗ ਚੁੱਕੇ ਜਾਂ 80 ਸਾਲ ਦੀ ਉਮਰ ਵਿੱਚ ਪੈਰ ਰੱਖ ਚੁੱਕੇ ਉਨ੍ਹਾਂ ਸਾਰੇ ਪੈਨਸ਼ਨਰਜ ਨੂੰ ਹਰ ਸਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਸਾਰੇ ਪੈਨਸ਼ਨਰਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 21 ਦਸੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਪਹੁੰਚਣ, ਤਾਂ ਕਿ ਸਨਮਾਨਤ ਹੋਣ ਵਾਲੇ ਪੈਨਸ਼ਰਜ ਦੀ ਹੌਂਸਲਾ ਅਫ਼ਜਾਈ ਹੋ ਸਕੇ। ਇਸ ਮੌਕੇ ਪੈਨਸ਼ਨਰਜ ਯੂਨੀਅਨ ਫਤਿਹਗੜ੍ਹ ਚੂੜੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੇਦਰ ਸਰਕਾਰ ਦੀ ਬੇਲੋੜੀ ਦਖਲ ਅੰਦਾਜੀ ਦੀ ਘੋਰ ਨਿੰਦਿਆ ਵੀ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਸੈਨੇਟ ਦੀਆ ਵੋਟਾਂ ਦੀ ਤਰੀਕ ਜਲਦੀ ਤੋਂ ਜਲਦੀ ਐਲਾਨ ਕਰੇ ਤਾਂ ਕਿ ਯੂਨੀਵਰਸਿਟੀ ਦਾ ਅੰਦੋਲਨ ਸ਼ਾਂਤ ਹੋ ਸਕੇ ਅਤੇ ਸਟੂਡੈਂਟਸ ਆਪਣੀ ਪੜਾਈ ਨਿਰਵਿਘਨ ਜਾਰੀ ਰੱਖ ਸਕਣ। ਇਸ ਮੀਟਿੰਗ ਵਿੱਚ ਮਹਿੰਦਰ ਸਿੰਘ ਡਰਾਇਵਰ, ਅਨਿਲ ਕੁਮਾਰ ਬੀਬੜਾਂ, ਹਰਪਾਲ ਸਿੰਘ ਨਾਗਰਾ, ਡਾਕਟਰ ਰਸ਼ਪਾਲ ਸਿੰਘ, ਵਿਜੇ ਕੁਮਾਰ ਸੁਪਰਵਾਈਜ਼ਰ, ਪ੍ਰਿੰਸੀਪਲ ਸੁਰਿੰਦਰ ਕੁਮਾਰ ਡਿਗਰਾ, ਮਾਸਟਰ ਬਨਵਾਰੀ ਲਾਲ, ਸੰਤੋਖ ਸਿੰਘ, ਏਐੱਸਆਈ ਕੁਲਦੀਪ ਰਾਜ, ਰਿਟਾਇਰਡ ਮੁੱਖ ਅਧਿਆਪਕ ਅਵਤਾਰ ਸਿੰਘ ਆਦਿ ਪੈਨਸ਼ਨਰਜ ਹਾਜ਼ਰ ਸਨ।