ਕਰਮਬੀਰ ਸਿੰਘ ਕੈਨੇਡਾ ’ਚ ਸਾਬਤ ਸੂਰਤ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣਿਆ, ਇਲਾਕੇ ਦਾ ਨਾਂ ਕੀਤਾ ਰੋਸ਼ਨ
ਨਤੀਜੇ ਵਜੋਂ ਕਰਮਬੀਰ ਸਿੰਘ ਬੀਸੀ ਫੈਰੀਜ਼ ’ਚ ਪੂਰੀ ਦਾੜ੍ਹੀ ਨਾਲ ਨੌਕਰੀ ਕਰਨ ਵਾਲਾ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣ ਗਿਆ ਹੈ, ਜਦਕਿ ਗੁਰਪ੍ਰੀਤ ਸਿੰਘ ਬਾਜਵਾ ਸੰਗਠਨ ਦਾ ਪਹਿਲਾ ਦਸਤਾਰਧਾਰੀ ਸਿੱਖ ਡੈੱਕ ਅਫ਼ਸਰ ਤੇ ਕੈਪਟਨ ਬਣ ਗਿਆ ਹੈ।
Publish Date: Sat, 02 May 2026 09:40 AM (IST)
Updated Date: Sat, 02 May 2026 09:43 AM (IST)
ਰਣਬੀਰ ਆਕਾਸ਼, ਪੰਜਾਬੀ ਜਾਗਰਣ , ਗੁਰਦਾਸਪੁਰ : ਜ਼ਿਲ੍ਹੇ ਦੇ ਧਾਰੀਵਾਲ ਕਸਬੇ ਦੇ ਕੰਗ ਪਿੰਡ ਦਾ ਵਸਨੀਕ ਕਰਮਬੀਰ ਸਿੰਘ ਕੈਨੇਡਾ ’ਚ ਪੂਰੀ ਦਾੜ੍ਹੀ ਨਾਲ ਨੌਕਰੀ ਕਰਨ ਵਾਲਾ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣ ਗਿਆ ਹੈ। ਲਗਭਗ ਚਾਰ ਸਾਲਾਂ ਦੇ ਲਗਾਤਾਰ ਯਤਨਾਂ ਤੋਂ ਬਾਅਦ ਇਸਨੂੰ ਕੰਮ ਵਾਲੀ ਥਾਂ ’ਤੇ ਬਰਾਬਰੀ ਤੇ ਮਨੁੱਖੀ ਅਧਿਕਾਰਾਂ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਤੇ ਬੀਸੀ ਫੈਰੀ ਐਂਡ ਮਰੀਨ ਵਰਕਰਜ਼ ਯੂਨੀਅਨ ਨੇ ਸਿੱਖ ਕਰਮਚਾਰੀਆਂ ਤੇ ਅਸਰ ਪਾਉਣ ਵਾਲੀਆਂ ਵਿਤਕਰੇ ਭਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਅਹਿਮ ਸਮਝੌਤਾ ਕੀਤਾ ਹੈ। ਨਤੀਜੇ ਵਜੋਂ ਕਰਮਬੀਰ ਸਿੰਘ ਬੀਸੀ ਫੈਰੀਜ਼ ’ਚ ਪੂਰੀ ਦਾੜ੍ਹੀ ਨਾਲ ਨੌਕਰੀ ਕਰਨ ਵਾਲਾ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣ ਗਿਆ ਹੈ, ਜਦਕਿ ਗੁਰਪ੍ਰੀਤ ਸਿੰਘ ਬਾਜਵਾ ਸੰਗਠਨ ਦਾ ਪਹਿਲਾ ਦਸਤਾਰਧਾਰੀ ਸਿੱਖ ਡੈੱਕ ਅਫ਼ਸਰ ਤੇ ਕੈਪਟਨ ਬਣ ਗਿਆ ਹੈ। ਇਹ ਪ੍ਰਾਪਤੀ ਸਿੱਖ ਕੈਨੇਡੀਅਨਾਂ ਨੂੰ ਆਪਣੀ ਧਾਰਮਿਕ ਪਛਾਣ ਨਾਲ ਸਮਝੌਤਾ ਕੀਤੇ ਬਿਨਾਂ ਸਮੁੰਦਰੀ ਪੇਸ਼ਿਆਂ ’ਚ ਪੂਰੀ ਤਰ੍ਹਾਂ ਹਿੱਸਾ ਲੈਣ ਦੇ ਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਡਬਲਿਊਐੱਸਓਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇਸ ਜਿੱਤ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਸਮਾਨਤਾ ਵੱਲ ਇੱਕ ਵੱਡਾ ਕਦਮ ਹੈ।