- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮੱਝਾਂ ਦਾ ਖੁਰਾ ਦੱਬ ਜਿਸ ਜਿਸ ਰਸਤੇ ਮੱਝਾਂ ਆਈਆਂ ਉਸ ਰਸਤੇ ਦਾ ਪਿੱਛਾ ਕਰਨ ਉਪਰੰਤ ਪਿੰਡ ਬਖਸ਼ੀਵਾਲ ਨੇੜਿਓ ਆਪਣੀਆਂ 32 ਮੱਝਾਂ ਵਿੱਚੋਂ 31 ਮੱਝਾਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਬਰਾਮਦ ਕਰ ਲਈਆਂ ਗਈਆਂ ਹਨ।
ਮਹਿੰਦਰ ਸਿੰਘ ਅਰਲੀਭੰਨ ਪੰਜਾਬੀ ਜਾਗਰਣ ਕਲਾਨੌਰ : ਕਲਾਨੌਰ ਗੁਰਦਾਸਪੁਰ ਨੈਸ਼ਨਲ ਹਾਈਵੇ 354 ਤੇ ਸਥਿਤ ਪੈਂਦੇ ਪਿੰਡ ਬਖਸ਼ੀਵਾਲ ਨੇੜੇ ਚੋਰਾਂ ਵੱਲੋਂ ਚੋਰੀ ਕੀਤੀਆਂ ਗਈਆਂ 32 ਮੱਝਾਂ ਵਿੱਚੋਂ ਗੁੱਜਰਾਂ ਵੱਲੋਂ ਖੁਰਾ ਦੱਬ ਕੇ 31 ਮੱਝਾਂ ਲੱਭ ਕੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੱਝਾਂ ਦੇ ਮਾਲਕ ਇਮਰਾਨ ਤੇ ਉਸਦੇ ਸਾਥੀ ਇਸਮਾਈਲ ਵਾਸੀ ਚੱਕ ਪੀਆ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਬੀਤੀ ਰਾਤ ਉਹ ਆਪਣੀਆਂ 32 ਮੱਝਾਂ ਨੂੰ ਚਾਰ ਕੇ ਆਪਣੇ ਡੇਰੇ ਤੇ ਬੰਨੀਆਂ ਹੋਈਆਂ ਸਨ ਕਿ ਇਸ ਦੌਰਾਨ ਹੀ ਰਾਤ ਨੂੰ ਚੋਰਾਂ ਵੱਲੋਂ ਉਸ ਦੀਆਂ 32 ਮੱਝਾਂ ਚੋਰੀ ਕਰ ਲਈਆਂ ਗਈਆਂ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮੱਝਾਂ ਦਾ ਖੁਰਾ ਦੱਬ ਜਿਸ ਜਿਸ ਰਸਤੇ ਮੱਝਾਂ ਆਈਆਂ ਉਸ ਰਸਤੇ ਦਾ ਪਿੱਛਾ ਕਰਨ ਉਪਰੰਤ ਪਿੰਡ ਬਖਸ਼ੀਵਾਲ ਨੇੜਿਓ ਆਪਣੀਆਂ 32 ਮੱਝਾਂ ਵਿੱਚੋਂ 31 ਮੱਝਾਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਬਰਾਮਦ ਕਰ ਲਈਆਂ ਗਈਆਂ ਹਨ। ਇਸ ਮੌਕੇ ਤੇ ਹੋਏ ਗਏ ਦੋ ਚੋਰਾਂ ਨੂੰ ਪੁਲਿਸ ਥਾਣਾ ਕਲਾਨੌਰ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਸ਼ੂ ਪਾਲਕ ਜਿਨਾਂ ਦੀਆਂ ਪਿਛਲੇ ਦਿਨੀ ਮੱਝਾਂ ਚੋਰੀ ਹੋ ਗਈਆਂ ਉਹ ਵੀ 31 ਮੱਝਾਂ ਮਿਲਣ ਦੀ ਖ਼ਬਰ ਸੁਣਦਿਆਂ ਹੀ ਆਪਣੀਆਂ ਮੱਝਾਂ ਪਹਿਚਾਨਾਣ ਲਈ ਪੁੱਜੇ ਹੋਏ ਸਨ।