ਆਰਸੈਨਿਕ ਪਲਾਂਟ ਦੇ ਕਾਰਡ ਨਾ ਚੱਲਣ ਕਾਰਨ ਲਾਭਪਾਤਰੀ ਸ਼ੁੱਧ ਪਾਣੀ ਨੂੰ ਤਰਸੇ
ਆਰਸੈਨਿਕ ਪਲਾਂਟ ਦੇ ਕਾਰਡ ਨਾ ਚੱਲਣ ਕਾਰਨ ਲਾਭਪਾਤਰੀ ਸ਼ੁੱਧ ਪਾਣੀ ਨੂੰ ਤਰਸੇ
Publish Date: Mon, 17 Nov 2025 05:18 PM (IST)
Updated Date: Mon, 17 Nov 2025 05:19 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਪਿੰਡ ਅਰਲੀਭੰਨ ਵਿਖੇ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਏ ਗਏ ਆਰਸੈਨਿਕ ਪਲਾਂਟ ਦੇ ਏਟੀਐੱਮ ਕਾਰਡ ਨਾ ਚੱਲਣ ਕਾਰਨ ਲਾਭਪਾਤਰੀ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੰਨੀ ਮਸੀਹ, ਅਨੀਤਾ, ਕੁਲਵੰਤ ਸਿੰਘ, ਸ਼ਿੰਦੋ ਆਦਿ ਨੇ ਦੱਸਿਆ ਕਿ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਪਿਛਲੇ ਸਮੇਂ ਤੋਂ ਆਰਸੈਨਿਕ ਪਲਾਂਟ ਲਗਾਇਆ ਹੋਇਆ ਹੈ ਜਿੱਥੇ ਲਾਭ ਪਾਤਰੀ ਸੈਨੀਟੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਈ ਏਟੀਐੱਮ ਕਾਰਡ ਰਾਹੀਂ ਰੋਜ਼ਾਨਾ 40 ਲੀਟਰ ਸ਼ੁੱਧ ਪਾਣੀ ਮੁਫਤ ਪ੍ਰਾਪਤ ਕਰਦੇ ਹਨ। ਉਹਨਾਂ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਇਸ ਸਹੂਲਤ ਦਾ ਲਾਭ ਲੈ ਕੇ ਸ਼ੁੱਧ ਪਾਣੀ ਪੀ ਰਹੇ ਹਨ ਪਰੰਤੂ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਜਾਰੀ ਕੀਤੇ ਗਏ ਕਾਰਡ ਤਕਨੀਕੀ ਖਰਾਬੀ ਹੋਣ ਕਾਰਨ ਨਾ ਚੱਲਣ ਕਾਰਨ ਉਹ ਆਰਸੈਨਿਕ ਪਲਾਟ ਦੇ ਸ਼ੁੱਧ ਪਾਣੀ ਤੋਂ ਵਾਂਝੇ ਹਨ। ਉਹਨਾਂ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਆਰਸੈਨਿਕ ਪਲਾਂਟ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਸਬੰਧੀ ਸੈਨੀਟੇਸ਼ਨ ਵਿਭਾਗ ਦੇ ਜੇਈ ਗੋਬਿੰਦ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਚਾਨਕ ਤਕਨੀਕੀ ਖਰਾਬੀ ਆਈ ਹੈ ਜਿਸ ਨੂੰ ਤੁਰੰਤ ਠੀਕ ਕਰਕੇ ਕਰਕੇ ਇਸ ਆਰਸੈਨਿਕ ਪਲਾਂਟ ਨੂੰ ਚਾਲੂ ਕੀਤਾ ਜਾਵੇਗਾ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਸ਼ੁੱਧ ਪਾਣੀ ਪ੍ਰਾਪਤ ਹੋ ਸਕੇ।