ਕਿਸਾਨ ਜਥੇਬੰਦੀਆਂ ਨੇ ਫੂਕਿਆ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦਾ ਪੁਤਲਾ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਫੂਕਿਆ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦਾ ਪੁਤਲਾ
Publish Date: Mon, 17 Nov 2025 05:58 PM (IST)
Updated Date: Mon, 17 Nov 2025 06:01 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਜੋਨ ਮੀਰੀ ਪੀਰੀ ਸਾਹਿਬ ਦੀ ਪਿੰਡ ਇਕਾਈ ਬੱਲੜਵਾਲ ਵਿਖੇ ਮਾਸਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਨੇ ਇਕੱਤਰ ਹੋ ਕੇ ਚਿੱਪ ਵਾਲੇ ਮੀਟਰ ਨਾ ਲੱਗਣ ਦੇਣ ਅਤੇ ਬਿਜਲੀ ਬੋਰਡ ਦਾ ਪ੍ਰਾਈਵੇਟਕਰਨ ਨਾ ਹੋਣ ਦੇਣ ਦਾ ਅਹਿਦ ਲਿਆ ਤੇ ਇਹਨਾਂ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਤੇ ਕਾਰਪੋਰੇਟ ਘਰਾਣਿਆਂ ਦੀਆਂ ਪਿੱਠੂ ਸਰਕਾਰਾਂ ਦਾ ਜੰਮ ਕੇ ਰੋਸ਼ ਮੁਜ਼ਾਹਰਾ ਕੀਤਾ ਤੇ ਜਬਰਦਸਤ ਨਾਅਰੇਬਾਜ਼ੀ ਕੀਤੀ। ਪੂਰਾ ਨਗਰ ਇਸ ਗੱਲ ’ਤੇ ਸਹਿਮਤ ਹੈ ਕਿ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿਆਂਗੇ, ਜਿਹੜੇ ਲੱਗ ਗਏ ਹਨ ਪੁੱਟ ਕੇ ਬਿਜਲੀ ਬੋਰਡ ਨੂੰ ਜਮ੍ਹਾ ਕਰਾਵਾਂਗੇ ਤੇ ਬਿਜਲੀ ਬੋਰਡ ਦਾ ਪ੍ਰਾਈਵੇਟ ਕਰਨ ਨਹੀਂ ਹੋਣ ਦਿਆਂਗੇ।ਸਰਕਾਰ ਨੂੰ ਇਹ ਸਾਡੀ ਚੇਤਾਵਨੀ ਹੈ ਕਿ ਇਹੋ ਜਿਹੀਆਂ ਲੋਕ ਵਿਰੋਧੀ ਕਾਰਵਾਈਆਂ ਤੋਂ ਬਾਜ ਆਵੇ ਤੇ ਲੋਕ ਹਿੱਤਾਂ ਦੀ ਗੱਲ ਕਰੇ। ਇਸ ਮੌਕੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ, ਇਕਾਈ ਪ੍ਰਧਾਨ ਸਰਬਜੀਤ ਸਿੰਘ ਲੋਧੀ, ਕੈਪਟਨ ਸੋਹਨ ਸਿੰਘ, ਹਰਮਨਦੀਪ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਬੱਲੋਂ, ਕਸ਼ਮੀਰ ਸਿੰਘ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ ਪੱਤਾ, ਮੇਵਾ ਸਿੰਘ, ਮਾਸਟਰ ਮਨਜਿੰਦਰ ਸਿੰਘ, ਬੀਬੀ ਜਸਵਿੰਦਰ ਕੌਰ, ਬੀਬੀ ਜੱਸੂ ਆਦਿ ਹਾਜ਼ਰ ਸਨ।