ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਲੰਗਰ ਲਗਾਏ
ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਭਾਗੋਵਾਲ ਦੀਆਂ ਸਮੂਹ ਸਾਧ ਸੰਗਤ ਵੱਲੋਂ ਬਟਾਲਾ-ਡੇਰਾ ਬਾਬਾ ਨਾਨਕ ਰੋਡ ਤੇ ਵਿਸ਼ਾਲ ਲੰਗਰ ਲਗਾਏ ਗਏ। ਸਬ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜੱਥਿਆਂ ਵੱਲੋਂ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ ਧੰਨ ਧੰਨ ਬਾਬਾ ਦੀਪ
Publish Date: Sun, 28 Jan 2024 04:57 PM (IST)
Updated Date: Sun, 28 Jan 2024 04:57 PM (IST)
ਕੁਲਦੀਪ ਸਿੰਘ ਸਲਗਾਨੀਆ, ਕਿਲਾ ਲਾਲ ਸਿੰਘ
ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਭਾਗੋਵਾਲ ਦੀਆਂ ਸਮੂਹ ਸਾਧ ਸੰਗਤ ਵੱਲੋਂ ਬਟਾਲਾ-ਡੇਰਾ ਬਾਬਾ ਨਾਨਕ ਰੋਡ ਤੇ ਵਿਸ਼ਾਲ ਲੰਗਰ ਲਗਾਏ ਗਏ। ਸਬ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜੱਥਿਆਂ ਵੱਲੋਂ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਸੰਪੂਰਨ ਰੋਸ਼ਨੀ ਪਾਈ ਗਈ। ਇਸ ਮੌਕੇ ਡਾਕਟਰ ਵਨਦੀਪ ਸਿੰਘ ਕਾਹਲੋਂ, ਗੁਰਪ੍ਰਰੀਤ ਸਿੰਘ ਕਾਨਪੁਰੀਆ, ਸਤਨਾਮ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ ਹੈਪੀ, ਸੁਖਦੇਵ ਸਿੰਘ, ਬਾਬਾ ਲੱਖਾ, ਜਸਮੀਤਪਾਲ ਸਿੰਘ, ਸੈਰੀ ਕਾਹਲੋਂ, ਸਰਵਣ ਸਿੰਘ, ਜੋਗਰਾਜ ਸਿੰਘ, ਡਾਕਟਰ ਮਨਜੀਤ ਸਿੰਘ, ਡਾਕਟਰ ਹਰਜੀਤ ਸਿੰਘ ਸਮਰਾ, ਡਾਕਟਰ ਸਨਦੀਪ ਸਿੰਘ, ਮਨਜੀਤ ਸਿੰਘ ਕਾਨਪੁਰੀਆ, ਮਾਸਟਰ ਬਲਰਾਜ ਸਿੰਘ, ਜਗਦੀਪ ਸਿੰਘ, ਬਲਜੀਤ, ਸਿੰਘ, ਮੇਜਰ ਸਿੰਘ, ਯਾਦਵਿੰਦਰ ਸਿੰਘ ਆਦਿ ਵੱਲੋਂ ਲੰਗਰਾਂ ਦੀ ਸੇਵਾ ਨਿਭਾਈ ਗਈ।