ਹੈਰੋਇਨ ਤੇ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ, ਇਕ ਨਾਮਜ਼ਦ
ਹੈਰੋਇਨ ਤੇ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ, ਇਕ ਨਾਮਜ਼ਦ
Publish Date: Mon, 01 Dec 2025 05:21 PM (IST)
Updated Date: Mon, 01 Dec 2025 05:23 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਵੱਖ ਵੱਖ ਥਾਣਿਆਂ ਦੀ ਪੁਲਿਸ ਵੱਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ 2 ਜਣਿਆਂ ਨੂੰ ਕਾਬੂ ਅਤੇ ਇਕ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਣੀਏ ਕੇ ਬਾਂਗਰ ਦੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਲਿੰਕ ਰੋਡ ਪਿੰਡ ਸਮਸ਼ੇਰਪੁਰ ਤੋਂ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਸਮਸ਼ੇਰਪੁਰ ਨੂੰ ਕਾਬੂ ਕਰਕੇ ਇਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ’ਤੇ ਇਸ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਕੀਤੀ ਪੁੱਛਗਿਛ ਵਿਚ ਇਸ ਨੇ ਦੱਸਿਆ ਕਿ ਉਹ ਇਹ ਹੈਰੋਇਨ ਪਿੰਡ ਦੇ ਜੱਗਾ ਮਿਸਤਰੀ ਕੋਲੋਂ ਲੈ ਕੇ ਆਇਆ ਹੈ, ਜਿਸ ’ਤੇ ਉਕਤ ਮਾਮਲੇ ਵਿਚ ਜੱਗਾ ਮਿਸਤਰੀ ਨੂੰ ਨਾਮਜ਼ਦ ਕਰਦਿਆਂ ਧਾਰਾ 29 ਐੱਨਡੀਪੀਐੱਸ ਐਕਟ ਦਾ ਵਾਧਾ ਜੁਰਮ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਪੁਲਿਸ ਚੌਂਕੀ ਸਿੰਬਲ ਦੇ ਏਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀਸਮੇਤ ਗਸ਼ਤ ਦੌਰਾਨ ਅਲਮੋਲਦੀਪ ਸ਼ਰਮਾ ਅਤੇ ਵਰਿੰਦਰਜੀਤ ਸਿੰਘ ਵਾਸੀਆਨ ਗੀਤਾ ਭਵਨ ਗੁਰਦਾਸਪੁਰ ਨੂੰ ਕਾਬੂ ਕਰਕੇ ਇਨਾਂ ਕੋਲੋਂ 7 ਗ੍ਰਾਮ ਹੈਰੋਇਨ ਤੇ 300 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਉਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨਾਂ ਦੋਵਾਂ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।