ਸੁਖਵਿੰਦਰ ਸਿੰਘ ਦੇ ਚੇਅਰਮੈਨ ਬਣਨ ਨਾਲ ਕੰਬੋਜ਼ ਭਾਈਚਾਰੇ ਦੀ ਚਿਰੋਕਣੀ ਮੰਗ ਹੋਈ ਪੂਰੀ :ਹਾਂਡਾ
ਸੁਖਵਿੰਦਰ ਸਿੰਘ ਦੇ ਚੇਅਰਮੈਨ ਬਣਨ ਨਾਲ ਕੰਬੋਜ਼ ਭਾਈਚਾਰੇ ਦੀ ਚਿਰੋਕਣੀ ਮੰਗ ਹੋਈ ਪੂਰੀ :ਸੂਬਾ ਪ੍ਰਧਾਨ ਹਰਜਿੰਦਰ ਹਾਂਡਾ
Publish Date: Sun, 18 Jan 2026 04:08 PM (IST)
Updated Date: Sun, 18 Jan 2026 04:10 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ: ਪੰਜਾਬ ਸਰਕਾਰ ਵੱਲੋਂ ਕੰਬੋਜ਼ ਭਾਈਚਾਰੇ ਦੀ ਮੰਗ ਨੂੰ ਮੰਨ ਕੇ ਅਹਿਮ ਫੈਸਲਾ ਲੈਂਦਿਆਂ ਕੰਬੋਜ਼ ਭਾਈਚਾਰੇ ਦੇ ਸਿਰਕੱਢ ਆਗੂ ਸੁਖਵਿੰਦਰ ਸਿੰਘ ਨੂੰ ਕੰਬੋਜ਼ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਨ ਦੇ ਫੈਸਲੇ ਦਾ ਇੰਟਰਨੈਸ਼ਨਲ ਸਰਵ ਕੰਬੋਜ਼ ਮਹਾਂਸਭਾ ਨੇ ਭਰਵਾਂ ਸਵਾਗਤ ਕੀਤਾ ਹੈ। ਕੰਬੋਜ਼ ਇੰਪਲਾਈਜ ਅਤੇ ਕੰਬੋਜ਼ ਪੈਨਸ਼ਨਰਜ ਦੀ ਅਗਵਾਈ ਵਾਲੇ ਵੱਡੇ ਸੰਗਠਨ ‘‘ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ’’ ਦੇ ਕੌਮੀ ਪ੍ਰਧਾਨ ਹਰਜਿੰਦਰ ਹਾਂਡਾ, ਕੌਮੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ਼, ਕੌਮੀ ਸਰਪ੍ਰਸਤ ਪ੍ਰੋਫੈਸਰ ਗੁਰਨਾਮ ਕੰਬੋਜ਼, ਉੱਪ ਪ੍ਰਧਾਨ ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਸੀਨੀਅਰ ਉਪ ਪ੍ਰਧਾਨ ਮਾਸਟਰ ਕ੍ਰਾਂਤੀ ਕੰਬੋਜ, ਡਾਕਟਰ ਹਰੀਸ਼ ਥਿੰਦ, ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਸੁਭਾਸ਼ ਥਿੰਦ ਮੋਹਾਲੀ, ਹੈੱਡ ਮਾਸਟਰ ਜੋਗਿੰਦਰਪਾਲ ਕੰਬੋਜ਼ ਅਬੋਹਰ, ਹਰਵੇਲ ਕੰਬੋਜ਼ ਸੁਨਾਮ, ਵਰਿੰਦਰ ਸੁਨਾਮ, ਪਰਮਜੀਤ ਹਾਡਾਂ, ਲੈਕਚਰਾਰ ਮਲਕੀਤ ਜੋਸਨ, ਵਰਿੰਦਰ ਸਿੰਘ ਹਾਂਡਾ, ਜਗਮੋਹਨ ਸਿੰਘ ਥਿੰਦ ਕਪੂਰਥਲਾ, ਮਹਿੰਦਰ ਸਿੰਘ ਮਹਿਰੋਕ, ਰਾਜਿੰਦਰ ਕੰਬੋਜ ਅਬੋਹਰ, ਰਾਮਕ੍ਰਿਸ਼ਨ ਫਾਜ਼ਿਲਕਾ, ਓਮ ਪ੍ਰਕਾਸ਼ ਫਾਜ਼ਿਲਕਾ, ਪ੍ਰਿੰਸੀਪਲ ਪ੍ਰਦੀਪ ਕੰਬੋਜ਼, ਪ੍ਰਿੰਸੀਪਲ ਮਨਦੀਪ ਥਿੰਦ, ਪ੍ਰਿੰਸੀਪਲ ਪਰਵਿੰਦਰ ਸਲੇਮਸ਼ਾਹ, ਪ੍ਰਿੰਸੀਪਲ ਸਤੀਸ਼ ਕੰਬੋਜ਼, ਸੁਰਿੰਦਰ ਕੰਬੋਜ਼, ਜਸਵੰਤ ਸੇਖੜਾ, ਸਤੀਸ਼ ਕੰਬੋਜ਼ ਜਲਾਲਾਬਾਦ, ਰਾਜ ਕੁਮਾਰ ਮਹਿਰੋਕ, ਅਮਿਤ ਕੰਬੋਜ਼, ਤਿਲਕ ਰਾਜ ਬਾਜੇ ਕੇ, ਮੁਨੀਸ਼ ਬਹਾਦਰ ਕੇ, ਦਵਿੰਦਰ ਮੋਰਾਂਵਾਲੀ, ਜੈ ਪ੍ਰਕਾਸ਼ ਬਾਜੇ ਕੇ, ਜਗਸੀਰ ਕੰਬੋਜ, ਜਸਵਿੰਦਰ ਸਿੰਘ ਮਹਿਰੋਕ, ਦਲਬੀਰ ਭਲਵਾਨ, ਬਲਜਿੰਦਰ ਸਿੰਘ ਬਾਬਾ, ਓਮ ਪ੍ਰਕਾਸ਼ ਠਠੇਰਾਂ, ਬਿਸੰਬਰ ਸ਼ਾਮਾਂ, ਪ੍ਰਿੰਸੀਪਲ ਮਨੋਹਰ ਲਾਲ, ਕੁੱਲਦੀਪ ਕੰਬੋਜ਼ ਖੈਰੇ ਕੇ, ਸਤੀਸ਼ ਰਤਨਪਾਲ, ਮਾਸਟਰ ਅਮਰਜੀਤ ਕੰਬੋਜ਼ ਅਤੇ ਅਮਨ ਖੈਰੇ ਕੇ ਆਦਿ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਕੰਬੋਜ ਭਲਾਈ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਨਾਲ ਪੰਜਾਬ ਦੇ ਕੰਬੋਜ ਭਾਈਚਾਰੇ ਨੂੰ ਆਪਣੇ ਮਸਲਿਆਂ ਨੂੰ ਪੰਜਾਬ ਸਰਕਾਰ ਕੋਲੋਂ ਹੱਲ ਕਰਵਾਉਣਾ ਹੁਣ ਅਸਾਨ ਹੋ ਜਾਵੇਗਾ। ਆਗੂਆਂ ਨੇ ਕਿਹਾ ਕਿ ਕੰਬੋਜ਼ ਭਲਾਈ ਬੋਰਡ ਦੇ ਚੇਅਰਮੈਨ ਦਾ ਅਹੁਦਾ ਲੰਬੇ ਸਮੇਂ ਤੋਂ ਖ਼ਾਲੀ ਪਿਆ ਹੋਣ ਕਾਰਨ ਪੰਜਾਬ ਦਾ ਕੰਬੋਜ ਭਾਈਚਾਰਾ ਆਪਣੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਬੜੀ ਔਖ ਮਹਿਸੂਸ ਕਰ ਰਿਹਾ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਮੰਗ ਨੂੰ ਮੰਨ ਕੇ ਕੰਬੋਜ਼ ਭਲਾਈ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਉਸੇ ਤਰ੍ਹਾਂ ਹੀ ਕੰਬੋਜ਼ ਭਾਈਚਾਰੇ ਅਤੇ ਓਬੀਸੀ ਸਮਾਜ ਦੇ ਬਾਕੀ ਰਹਿੰਦੇ ਮਸਲਿਆਂ ਨੂੰ ਵੀ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਦੇ ਐੱਸਸੀ ਸਮਾਜ ਦੀ ਤਰਾਂ ਹੀ ਪੰਜਾਬ ਦੇ ਓਬੀਸੀ ਸਮਾਜ ਨੂੰ ਵੀ ਚਾਰ ਤਰ੍ਹਾਂ ਦੀ ਰਿਜ਼ਰਵੇਸ਼ਨ ਦਿੱਤੀ ਜਾਵੇ, ਗੁਆਂਢੀ ਸੂਬਿਆਂ ਦੀ ਤਰਜ਼ ਉੱਤੇ ਪੰਜਾਬ ਵਿੱਚ ਓਬੀਸੀ ਸਮਾਜ ਨੂੰ ਵੀ 27 ਪ੍ਰਤੀਸ਼ਤ ਰਿਜ਼ਰਵ ਕੋਟਾ ਦਿੱਤਾ ਜਾਵੇ, ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਜੱਦੀ ਜ਼ਿਲ੍ਹੇ ਸੰਗਰੂਰ ਦਾ ਨਾਮ ਬਦਲ ਕੇ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇ।