ਯੂਰੀਆ ਖਾਦ ਕੀਤੀ ਚੋਰੀ
ਝਗੜੇ ਵਾਲੀ ਜ਼ਮੀਨ ’ਚ ਕਣਕ ਦੀ ਫਸਲ ਖਰਾਬ ਕਰਕੇ ਯੂਰੀਆ ਖਾਦ ਕੀਤੀ ਚੋਰੀ
Publish Date: Sun, 23 Nov 2025 03:26 PM (IST)
Updated Date: Sun, 23 Nov 2025 03:28 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਖਾਈ ਫੇਮੇ ਕੀ ਵਿਖੇ ਝਗੜੇ ਵਾਲੀ ਜ਼ਮੀਨ ਦੇ ਚੱਲਦਿਆਂ ਕਣਕ ਦੀ ਫਸਲ ਖਰਾਬ ਕਰਨ ਅਤੇ ਮੋਟਰ ’ਤੇ ਪਈ ਖਾਦ ਯੂਰੀਆ ਚੁੱਕ ਕੇ ਲਿਜਾਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 2 ਵਿਅਕਤੀਆਂ ਸਮੇਤ 3-4 ਵਿਅਕਤੀਆਂ ਖਿਲਾਫ 329 (3), 351 (2), 193 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਖਾਈ ਫੇਮੇ ਕੀ ਨੇ ਦੱਸਿਆ ਕਿ ਦੋਸ਼ੀਅਨ ਜਗਸੀਰ ਸਿੰਘ ਪੁੱਤਰ ਨਿਰਵੈਲ ਸਿੰਘ, ਕਰਮਵੀਰ ਸਿੰਘ ਵਾਸੀ ਕਰਨੈਲ ਸਿੰਘ ਵਾਸੀ ਖਾਈ ਫੇਮੇ ਕੀ ਅਤੇ 3-4 ਅਣਪਛਾਤੇ ਵਿਅਕਤੀਆਂ ਨੇ ਸਾਡੀ ਵਾਹੀ ਹੋਈ ਕਣਕ ਦੀ ਫਸਲ ਖਰਾਬ ਕੀਤੀ ਹੈ ਅਤੇ ਮੋਟਰ ’ਤੇ ਪਈ ਖਾਦ ਯੂਰੀਆ ਵੀ ਚੁੱਕ ਕੇ ਲੈ ਗਏ ਹਨ ਅਤੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਅਨ ਨਾਲ ਸਾਡਾ ਪਹਿਲਾ ਵੀ ਦੀਵਾਨੀ ਕੇਸ ਮੁਤਲਕ ਪੈਲੀ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।