ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਸੋਧ ਤੇ ਬੀਜ ਬਿੱਲ ਖ਼ਿਲਾਫ਼ ਪਿੰਡਾਂ ’ਚ ਝੰਡਾ ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖਿਲਾਫ ਪਿੰਡਾਂ ਵਿਚ ਝੰਡਾ ਮਾਰਚ
Publish Date: Sat, 03 Jan 2026 04:02 PM (IST)
Updated Date: Sat, 03 Jan 2026 04:05 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਬਿਜਲੀ ਸੋਧ ਬਿਲ ਇੱਕ ਮੋਟਰਸਾਈਕਲ ਝੰਡਾ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਬੀਕੇਯੂ ਡਕਾਉਂਦਾ (ਧਨੇਰ) ਦੇ ਸੂਬਾਈ ਸਕੱਤਰ ਹਰਨੇਕ ਮਹਿਮਾ, ਜੰਗੀਰ ਸਿੰਘ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਸੁਖਦੇਵ ਪੰਜੇ ਕੇ, ਬੀਕੇਯੂ ਡਕਾਉਂਦਾ (ਬੁਰਜਗਿਲ) ਦੇ ਸੂਰਜ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ, ਰਤਨ ਸਿੰਘ, ਰਾਜ ਸਿੰਘ ਪ੍ਰੈਸ ਸਕੱਤਰ, ਨਰੇਸ਼ ਸੇਠੀ ਪੈਨਸ਼ਨਰ ਯੂਨੀਅਣ, ਸ਼ਿੰਗਾਰ ਚੰਦ ਅਤੇ ਸੁਰਿੰਦਰ ਕੁਮਾਰ, ਕਰਨ ਕੁਮਾਰ, ਟੈਕਨੀਕੈਲ ਸਰਵਿਸ ਯੂਨੀਅਨ, ਚਰਨਜੀਤ ਸਿੰਘ ਛਾਂਗਾ ਰਾਏ ਸੂਬਾ ਸਕੱਤਰ ਸਰਬ ਭਾਰਤ ਨੌਜਵਾਨ ਸਭਾ, ਰਾਜ ਕੁਮਾਰ ਬਹਾਦਰ ਕੇ ਅਤੇ ਢੋਲਾ ਮਾਹੀ ਕੁੱਲ ਹਿੰਦ ਕਿਸਾਨ ਸਭਾ, ਬੀਕੇਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਂਵਾਲਾ ਨੇ ਕੀਤੀ। ਇਹ ਇਹ ਮੋਟਰਸਾਈਕਲ ਝੰਡਾ ਮਾਰਚ ਗੁਰੂਹਰਸਹਾਏ ਤੋਂ ਸ਼ੁਰੂ ਹੋ ਕੇ ਮੋਹਣ ਕੇ ਉਤਾੜ, ਗੋਲੂ ਕਾ ਮੋੜ, ਪਿੰਡੀ, ਬਾਜੇ ਕੇ, ਮੇਘਾ ਰਾਏ ਉਤਾੜ, ਬਹਾਦਰ ਕੇ, ਚੱਕ ਛਾਂਗਾ ਰਾਏ ਹਿਠਾੜ, ਸ਼ੀਬੇ ਵਾਲਾ, ਚਾਂਦੀ ਵਾਲਾ, ਮੇਘਾ ਪੰਜ ਗਰਾਈ ਤੋਂ ਹੁੰਦਾ ਹੋਇਆ ਗੁਰੂਹਰਸਹਾਏ ਵਾਪਸ ਆ ਕੇ ਸਮਾਪਤ ਹੋਇਆ। ਇਸ ਮੌਕੇ ਵੱਖ ਵੱਖ ਪਿੰਡਾਂ ਵਿਚ ਲੋਕਾਂ ਦੇ ਭਰਮੇ ਇਕੱਠਾਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਨਵਾਂ ਕਾਨੂੰਨ ਲਾਗੂ ਕਰਕੇ ਨਰੇਗਾ ਮਜ਼ਦੂਰਾਂ ਦੇ ਹੱਕ ਤੇ ਡਾਕਾ ਮਾਰਿਆ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਨਰੇਗਾ ਮਜ਼ਦੂਰਾਂ ਤੋਂ ਕੰਮ ਸਦਾ ਲਈ ਖੁਸ ਜਾਵੇਗਾ, ਕਿਉਂਕਿ ਨਵੇਂ ਕਨੂੰਨ ਮੁਤਾਬਿਕ ਪਿੰਡਾਂ ਵਿੱਚ ਕੰਮ ਕਰਵਾਉਣ ਲਈ ਹੁਣ ਸੂਬਾ ਸਰਕਾਰ ਨੂੰ 40 ਫੀਸਦੀ ਹਿੱਸਾ ਪਾਉਣਾ ਪਵੇਗਾ ਅਤੇ 60 ਫੀਸਦੀ ਹਿੱਸਾ ਕੇਂਦਰ ਸਰਕਾਰ ਦੇਵੇਗੀ, ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਦੇ ਖਜਾਨੇ ਤੇ ਹੋਰ ਬੋਝ ਪਵੇਗਾ ਅਤੇ ਮਜਦੂਰਾਂ ਨੂੰ ਕੰਮ ਤੋਂ ਜਵਾਬ ਹੋਵੇਗਾ। ਆਗੂਆਂ ਨੇ ਇਸ ਮੋਟਰਸਾਈਕਲ ਮਾਰਚ ਰਾਹੀਂ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲੀ 16 ਜਨਵਰੀ ਨੂੰ ਡੀਸੀ ਦਫਤਰਾਂ ਵਿਖੇ ਕੀਤੇ ਜਾ ਰਹੇ ਵਿਸ਼ਾਲ ਰੋਸ ਧਰਨਿਆਂ ਵਿਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਬਿਜਲੀ ਸੋਧ ਬਿਲ ਅਤੇ ਬੀਜ ਬਿੱਲ ਨੂੰ ਰੱਦ ਕਰਾਉਣ ਲਈ ਆਪਣਾ ਯੋਗਦਾਨ ਪਾਉਣ।