‘ਕਰੁਣਾ ਨਾਲ ਦੇਖਭਾਲ’ ਮੋਬਾਈਲ ਕੇਅਰ ਪ੍ਰੋਗਰਾਮ ਸਬੰਧੀ ਦਿੱਤੀ ਟ੍ਰੇਨਿੰਗ
‘ਕਰੁਣਾ ਨਾਲ ਦੇਖਭਾਲ’ ਮੋਬਾਈਲ ਕੇਅਰ ਪ੍ਰੋਗਰਾਮ ਦੀ ਕਮਿਊਨਿਟੀ ਹੈਲਥ ਅਫਸਰਾਂ, ਮ ਪ ਹ ਵ (ਫੀਮੇਲ) ਅਤੇ
Publish Date: Wed, 31 Dec 2025 04:20 PM (IST)
Updated Date: Wed, 31 Dec 2025 04:23 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਫਿਰੋਜ਼ਪੁਰ: ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ. ਰੇਖਾ ਭੱਟੀ ਦੀ ਅਗਵਾਈ ਹੇਠ ਹਾਈ ਰਿਸਕ ਗਰਭਵਤੀ ਔਰਤਾ ਦੀ ਦੇਖਭਾਲ ਲਈ ‘ਕਰੁਣਾ ਨਾਲ ਦੇਖਭਾਲ’ ਮੋਬਾਈਲ ਕੇਅਰ ਪ੍ਰੋਗਰਾਮ ਦੀ ਕਮਿਊਨਿਟੀ ਹੈੱਲਥ ਅਫਸਰਾਂ, ਮ ਪ ਹ ਵ (ਫੀਮੇਲ) ਅਤੇ ਆਸ਼ਾ ਵਰਕਰਾਂ ਨੂੰ ਟਰੇਨਿੰਗ ਕਰਵਾਈ ਗਈ। ਇਸ ਮੌਕੇ ਡਾ. ਰੇਖਾ ਭੱਟੀ ਨੇ ਦਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਪਿੰਡ ਪੱਧਰ ਤੱਕ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਉਨ੍ਹਾਂ ਦਾ ਸਮੇਂ ਸਮੇਂ ਤੇ ਚੈੱਕਅੱਪ ਅਤੇ ਟੈਸਟ ਕੀਤੇ ਜਾਂਦੇ ਹਨ। ਸਿਹਤ ਵਿਭਾਗ ਵੱਲੋਂ ਯੋਸਏਡ ਇਨੋਵੇਸ਼ਨ ਫਾਊਂਡੇਸ਼ਨ ਨਾਲ ਮਿਲ ਕੇ ਇਸ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਦੇ ਮਿਸ਼ਨ ਨੂੰ ਇਕ ਕਦਮ ਹੋਰ ਅੱਗੇ ਵਧਾਉਂਦਿਆਂ ‘ਕਰੁਣਾ ਨਾਲ ਦੇਖਭਾਲ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾ ਨੂੰ ਵਟਸਐਪ ਨੰਬਰ ਨਾਲ ਰਜਿਸਟਰ ਕੀਤਾ ਜਾਵੇਗਾ। ਇਸ ਸੇਵਾ ਰਾਹੀਂ ਗਰਭਵਤੀ ਔਰਤਾਂ ਨੂੰ ਗਰਭ ਕਾਲ ਦੌਰਾਨ ਉਨ੍ਹਾਂ ਦੀ ਸਿਹਤ ਸਬੰਧੀ ਸੁਝਾਅ ਅਤੇ ਅਲਰਟ ਦਿੱਤੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਪ੍ਰੇਸ਼ਾਨੀ ਦੌਰਾਨ ਉਨ੍ਹਾਂ ਦੀ ਜਾਣਕਾਰੀ ਸਬੰਧਤ ਸਿਹਤ ਸਟਾਫ ਨੂੰ ਦਿੱਤੀ ਜਾਵੇਗੀ ਤਾਂ ਜੋ ਸਮੇਂ ਸਿਰ ਉਨ੍ਹਾਂ ਦੀ ਡਾਕਟਰੀ ਜਾਂਚ ਅਤੇ ਇਲਾਜ ਕੀਤਾ ਜਾ ਸਕੇ। ਜਿਸ ਨਾਲ ਗਰਭਵਤੀ ਔਰਤ ਦੀ ਦੇਖ ਰੇਖ ਸੁਚੱਜੇ ਢੰਗ ਨਾਲ ਹੋਵੇਗੀ। ਇਸ ਪ੍ਰੋਗਰਾਮ ਦਾ ਮੰਤਵ ਮੈਟਰਨਲ ਡੈਥ ਨੂੰ ਘੱਟ ਕਰਨਾ ਅਤੇ ਜੱਚੇ ਬੱਚੇ ਦੀ ਸਿਹਤ ਨੂੰ ਹੋਰ ਚੰਗੇਰਾ ਬਣਾਉਣਾ ਹੈ। ਇਸ ਮੌਕੇ ਸੀਨੀਅਰ ਪ੍ਰੋਗਰਾਮ ਐਸੋਸੀਏਟ ਸਪਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗਰਭਵਤੀ ਦੌਰਾਨ ਆਉਣ ਵਾਲੀਆਂ ਸਮੱਸਿਆਵਾ ਨਾਲ ਨਜਿੱਠਣ ਲਈ ਮੁਫ਼ਤ ਵਟਸਐਪ ਸਿਹਤ ਸਹੂਲਤਾ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਉੱਤੇ ਤੁਰੰਤ ਮੈਡੀਕਲ ਟੀਮ ਵੱਲੋਂ ਰਸਪਾਂਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੀ ਇਸ ਦਾ ਮਕਸਦ ਉੱਚ ਖਤਰੇ ਵਾਲੀ ਗਰਭਵਤੀ ਔਰਤਾਂ ਦੀ ਪਛਾਣ ਅਤੇ ਇਲਾਜ ਹੋਰ ਸੁਖਾਲਾ ਕਰਨਾ ਹੈ। ਪ੍ਰੋਗਰਾਮ ਕੋਆਰਡੀਨੇਟਰ ਅਸ਼ਵਿਨ ਸ਼ਰਮਾ ਨੇ ਸਟਾਫ ਨੂੰ ਮੋਬਾਈਲ ਕੇਅਰ ਪ੍ਰੋਗਰਾਮ ਦੀ ਵਿਸਥਾਰ ਪੂਰਵਕ ਸਿਖਲਾਈ ਦਿੱਤੀ। ਬਲਾਕ ਐਜੂਕੇਟਰ ਅਮਨ ਕੰਬੋਜ਼ ਨੇ ਕਿਹਾ ਇਸ ਨਾਲ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਰਭ ਅਵਸਥਾ ਦੌਰਾਨ ਸਹੀ ਜਾਣਕਾਰੀ ਮੁਹੱਈਆ ਕਰਨਾ ਹੈ।