ਦਰਦਨਾਕ ਹਾਦਸਾ : ਮੋਟਰਸਾਈਕਲ ਦੀ ਚੈਨ ਨੇ ਲੈ ਲਈ ਨੌਜਵਾਨ ਦੀ ਜਾਨ, ਤੜਫ-ਤੜਫ ਕੇ ਹੋਈ ਮੌਤ
ਫਿਰੋਜ਼ਪੁਰ ਵਿਖੇ ਹੋਏ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਮੋਟਰਸਾਈਕਲ ਚਾਲਕ ਖਿਲਾਫ 106, 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ
Publish Date: Mon, 08 Dec 2025 12:58 PM (IST)
Updated Date: Mon, 08 Dec 2025 01:11 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਹੋਏ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਮੋਟਰਸਾਈਕਲ ਚਾਲਕ ਖਿਲਾਫ 106, 281 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁੱਚਾ ਪੁੱਤਰ ਸੰਮਾ ਵਾਸੀ ਪਿੰਡ ਕੁੰਡੇ ਨੇ ਦੱਸਿਆ ਕਿ ਮਿਤੀ 6 ਦਸੰਬਰ 2025 ਨੂੰ ਕਰੀਬ 5.30 ਸ਼ਾਮ ਨੂੰ ਉਹ ਪਿੰਡ ਚਾਂਦੀ ਵਾਲਾ ਤੋਂ ਕੰਮ-ਕਾਰ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ, ਜਦ ਉਹ ਪਿੰਡ ਭਾਨੇਵਾਲਾ ਤੋਂ ਚਾਂਦੀਵਾਲਾ ਵਿਚਕਾਰ ਪੁੱਜਾ ਤਾਂ ਉਸ ਦਾ ਭਰਾ ਜੱਗਾ ਆਪਣੇ ਮੋਟਰਸਾਈਕਲ ਨੂੰ ਸੜਕ ਤੋਂ ਪਾਸੇ ਕਰਕੇ ਪਿੱਛੋਂ ਚੈਨ ਚੜ੍ਹਾ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ਸਪਲੈਂਡਰ 'ਤੇ ਹਰਭਜਨ ਸਿੰਘ ਉਰਫ ਭੱਜੂ ਪੁੱਤਰ ਜੰਗੀਰ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਫਿਰੋਜ਼ਪੁਰ ਨੂੰ ਜਾ ਰਿਹਾ ਸੀ, ਜਿਸ ਦੇ ਪਿੱਛੇ ਹੈਰੀ ਪੁੱਤਰ ਸ਼ੇਰਾ ਸਿੰਘ ਵਾਸੀ ਚੂੜੀ ਵਾਲਾ ਬੈਠੇ ਸਨ।
ਸੁੱਚਾ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਸਵਾਰਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚਲਾ ਕੇ ਉਸ ਦੇ ਭਰਾ ਜੱਗਾ ਵਿੱਚ ਮਾਰਿਆ ਤੇ ਮੌਕੇ ਤੋਂ ਉਹ ਭੱਜ ਗਏ। ਸੁੱਚਾ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਜੱਗਾ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਤਪਾਲ ਲੈ ਕੇ ਗਏ ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੋਟਰਸਾਈਕਲ ਚਾਲਕ ਹਰਭਜਨ ਸਿੰਘ ਉਰਫ ਭੱਜੂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।