ਫਿਰੋਜ਼ਪੁਰ 'ਚ ਬਿਮਾਰ ਪਤੀ ਦਾ ਹਾਲ ਜਾਣ ਕੇ ਪਰਤ ਰਹੀ ਪਤਨੀ ਨਾਲ ਵਾਪਰਿਆ ਭਾਣਾ; ਬੱਸ ਦੀ ਟੱਕਰ ਨੇ ਖੋਹ ਲਈ ਜ਼ਿੰਦਗੀ
ਆਰਿਅਨ ਨੇ ਦੱਸਿਆ ਕਿ ਉਸ ਦੀ ਮਾਤਾ ਨੂੰ ਅਮਨਦੀਪ ਹਸਪਤਾਲ ਇਲਾਜ ਲਈ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Publish Date: Wed, 22 Apr 2026 10:55 AM (IST)
Updated Date: Wed, 22 Apr 2026 11:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਇਕ ਪ੍ਰਾਈਵੇਟ ਬੱਸ ਈ-ਰਕਸ਼ਾ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਹੋਰ ਸਵਾਰੀਆਂ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਬੱਸ ਚਾਲਕ ਖਿਲਾਫ 106, 281, 324 (4), 125 (ਏ) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਆਰਿਅਨ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 5 ਰਿੱਖੀ ਕਾਲੋਨੀ ਨੇ ਦੱਸਿਆ ਕਿ ਉਸ ਦਾ ਪਿਤਾ ਜਸਵੰਤ ਸਿੰਘ ਰੇਲਵੇ ਵਿਭਾਗ ਵਿਚੋਂ ਰਿਟਾਇਰ ਹੋਇਆ ਹੈ ਤੇ ਕਰੀਬ 6 ਮਹੀਨੇ ਤੋਂ ਬਿਮਾਰ ਚੱਲ ਰਿਹਾ ਸੀ, ਜਿਸ ਦੇ ਇਲਾਜ ਲਈ ਅਮਨਦੀਪ ਹਸਪਤਾਲ ਮੋਗਾ-ਫਿਰੋਜ਼ਪੁਰ ਰੋਡ ਦਾਖਲ ਕਰਵਾਇਆ ਹੈ। ਆਰਿਅਨ ਨੇ ਦੱਸਿਆ ਕਿ ਮਿਤੀ 21 ਅਪ੍ਰੈਲ 2026 ਨੂੰ ਉਸ ਦੀ ਮਾਤਾ ਊਸ਼ਾ ਦੇਵੀ ਆਪਣੇ ਘਰਵਾਲੇ ਦਾ ਪਤਾ ਲੈ ਕੇ ਈ-ਰਕਸ਼ਾ ਕਰਵਾ ਕੇ ਹੋਰ ਸਵਾਰੀਆਂ ਨਾਲ ਫਿਰੋਜ਼ਪੁਰ ਕੈਂਟ ਵੱਲ ਆ ਰਹੀ ਸੀ ਤਾਂ ਉਹ ਤੇ ਉਸ ਦਾ ਮਾਮਾ ਸ਼ਿਵਦਾਸ ਵੀ ਐਕਟਿਵਾ ਸਕੂਟਰੀ ਦੇ ਪਿੱਛੇ -ਪਿੱਛੇ ਆ ਰਹੇ ਸੀ। ਆਰਿਅਨ ਨੇ ਦੱਸਿਆ ਕਿ ਕਰੀਬ 2 ਵਜੇ ਨੇੜੇ ਬੀਐੱਸਐੱਫ ਹੈੱਡ ਕੁਆਟਰ ਮੋਗਾ ਫਿਰੋਜ਼ਪੁਰ ਮੋਗਾ ਰੋਡ ਪੁੱਜੇ ਤਾਂ ਪਿੱਛੇ ਮਾਲਵਾ ਬੱਸ ਨੰਬਰ ਪੀਬੀ 29 ਕੇ 9566 ਦੇ ਅਣਪਛਾਤੇ ਡਰਾਈਵਰ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਬੱਸ ਈ-ਰਕਸ਼ਾ ਵਿਚ ਮਾਰੀ ਤਾਂ ਉਸ ਦੀ ਮਾਤਾ ਦੇ ਸਿਰ ਵਿਚ ਅਤੇ ਹੋਰ ਸਵਾਰੀਆਂ ਦੇ ਵੀ ਸੱਟਾਂ ਲੱਗ ਗਈਆਂ। ਆਰਿਅਨ ਨੇ ਦੱਸਿਆ ਕਿ ਉਸ ਦੀ ਮਾਤਾ ਨੂੰ ਅਮਨਦੀਪ ਹਸਪਤਾਲ ਇਲਾਜ ਲਈ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।