ਟਿਕਟ ਚੈਕਿੰਗ ਸਟਾਫ਼ ਨੇ ਗੱਡੀ ’ਚ ਛੁੱਟਿਆ ਲੈਪਟਾਪ ਕੀਤਾ ਸੌਂਪ
ਟਿਕਟ ਚੈਕਿੰਗ ਸਟਾਫ਼ ਨੇ ਰੇਲ ਗੱਡੀ ਵਿਚ ਛੁੱਟਿਆ ਲੈਪਟਾਪ ਯਾਤਰੀ ਨੂੰ ਸੌਂਪ ਕੇ ਨਿਭਾਇਆ ਸਮਾਜਿਕ ਫ਼ਰਜ਼
Publish Date: Tue, 27 Jan 2026 04:02 PM (IST)
Updated Date: Tue, 27 Jan 2026 04:04 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਵੰਦੇ ਭਾਰਤ ਐਕਸਪ੍ਰੈਸ 22462 ਫਿਰੋਜ਼ਪੁਰ ਕੈਂਟ-ਦਿੱਲੀ ਵਿੱਚ ਤਾਇਨਾਤ ਟਿਕਟ ਚੈਕਿੰਗ ਸਟਾਫ਼ ਸੰਜੇ ਸਾਹ ਤੇ ਬੀ.ਐੱਲ. ਮੀਨਾ ਨੂੰ ਕੋਚ 31 ਦੀ ਸੀਟ ਨੰਬਰ 71 ’ਤੇ ਇਕ ਕੀਮਤੀ ਲੈਪਟਾਪ ਮਿਲਿਆ। ਉਨ੍ਹਾਂ ਐੱਚਐੱਚਟੀ ਰਾਹੀਂ ਯਾਤਰੀ ਦਾ ਮੋਬਾਈਲ ਨੰਬਰ ਕੱਢ ਕੇ ਉਨ੍ਹਾਂ ਨਾਲ ਸੰਪਰਕ ਕੀਤਾ। ਯਾਤਰੀ ਅਮਨ ਨੇ ਦੱਸਿਆ ਕਿ ਜਲਦਬਾਜ਼ੀ ਵਿਚ ਉਹ ਲੈਪਟਾਪ ਭੁੱਲ ਗਿਆ। ਗੱਡੀ ਦੀ ਵਾਪਸੀ ਦੌਰਾਨ ਯਾਤਰੀ ਨੂੰ ਪਟਿਆਲਾ ਸਟੇਸ਼ਨ ’ਤੇ ਬੁਲਾਇਆ ਗਿਆ, ਜਿੱਥੇ ਪੜਤਾਲ ਤੋਂ ਬਾਅਦ ਲੈਪਟਾਪ ਯਾਤਰੀ ਨੂੰ ਸੌਂਪ ਦਿੱਤਾ ਗਿਆ।