ਪਸਸਫ ਦੀ ਫੈਡਰਲ ਕੌਂਸਲ ਦੀ ਜਲੰਧਰ ਵਿਖੇ ਇਕੱਤਰਤਾ 18 ਨੂੰ
ਪਸਸਫ ਦੀ ਫੈਡਰਲ ਕੌਂਸਲ ਦੀ ਮੀਟਿੰਗ 18 ਜਨਵਰੀ ਨੂੰ ਜਲੰਧਰ ਵਿਖੇ ਹੋਵੇਗੀ
Publish Date: Tue, 13 Jan 2026 03:56 PM (IST)
Updated Date: Tue, 13 Jan 2026 04:00 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸੁਬਾਰਾਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਦੀ ਫੈਡਰਲ ਕੌਸਲ ਮੀਟਿੰਗ 18 ਜਨਵਰੀ 2026 ਦਿਨ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਇਸ ਸਬੰਧੀ ਪਸਸਫ ਜ਼ਿਲ੍ਹਾ ਫਿਰੋਜ਼ਪੁਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਸਸਫ ਦੇ ਸੂਬਾ ਜ਼ੋਨਲ ਪ੍ਰੈਸ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਮੀਟਿੰਗ ਵਿਚ ਜੇਪੀਐੱਮਓ ਵੱਲੋਂ ਕੀਤੀ ਗਈ 28 ਦਸੰਬਰ 2025 ਦੀ ਜਲੰਧਰ ਕਨਵੈਂਨਸ਼ਨ ਅਤੇ 16 ਜਨਵਰੀ 2026 ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੀਆਂ ਜ਼ਿਲ੍ਹਾ ਪੱਧਰੀ ਰੈਲੀਆਂ ਵਿਚ ਪਸਸਫ ਦੀ ਕੀਤੀਆਂ ਜਾਣ ਵਾਲੀ ਸਮੂਲੀਅਤ ਦੇ ਰੀਵਿਊ ਸਬੰਧੀ ਚਰਚਾ ਕੀਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਬਣਾਏ ਗਏ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਦੇਸ਼ ਵਿਆਪੀ ਮੰਗਾਂ ਤੇ ਹੋ ਰਹੀ ਏਆਈਐੱਸਜੀਈਐੱਫ ਦੀ 18ਵੀਂ ਨੈਸ਼ਨਲ ਕਾਨਫਰੰਸ ਵਿਚ ਪਸਸਫ ਦੀ ਸ਼ਮੂਲੀਅਤ ਦੀ ਤਿਆਰੀ ਤੋਂ ਇਲਾਵਾ, ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ 12 ਫਰਵਰੀ 2026 ਨੂੰ ਕੀਤੀ ਜਾ ਰਹੀ ਕੌਮੀ ਹੜਤਾਲ ਦੀ ਤਿਆਰੀ ਸਬੰਧੀ ਲਾਮਬੰਦੀ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਸਬੰਧੀ ਮੀਟਿੰਗ ਵਿਚ ਪਸਸਫ ਦੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਸਿੱਧੂ, ਜਗਦੀਪ ਸਿੰਘ ਮਾਂਗਟ, ਰਾਜੀਵ ਕੁਮਾਰ ਸਾਡਾ, ਜਗਮੀਤ ਸਿੰਘ, ਮਹਿੰਦਰ ਸਿੰਘ ਧਾਲੀਵਾਲ ਪੈਨਸ਼ਨਰ ਆਗੂ ਆਦਿ ਹਾਜ਼ਰ ਸਨ।