ਸੀਨੀਅਰ ਸਿਟੀਜਨ ਕੌਂਸਲ ਵੱਲੋਂ ਮੈਡੀਕਲ ਕੈਂਪ ਲਾਇਆ
ਸੀਨੀਅਰ ਸਿਟੀਜਨ ਕੌਂਸਲ ਵੱਲੋਂ ਮੈਡੀਕਲ ਕੈਂਪ ਲਾਇਆ
Publish Date: Sat, 06 Dec 2025 06:13 PM (IST)
Updated Date: Sat, 06 Dec 2025 06:15 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੀਨੀਅਰ ਸਿਟੀਜਨ ਕੌਂਸਲ ਬਾਗਬਾਨ ਮਖੂ ਗੇਟ ਫਿ਼ਰੋਜ਼ਪੁਰ ਸ਼ਹਿਰ ਵਿਖੇ ਅਮਨਦੀਪ ਹਸਪਤਾਲ ਵੱਲੋਂ ਮੁਫਤ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਡਾਕਟਰਾਂ ਵੱਲੋਂ ਵੱਖ ਵੱਖ ਬਿਮਾਰੀਆਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਤਰੁਣ ਬਹਿਲ ਹੱਡੀਆਂ ਦੇ ਮਾਹਿਰ, ਡਾ. ਵਿਗਨੇਸ ਏ.ਕੇ ਕੰਨ, ਨੱਕ, ਗਲੇ ਦੇ ਮਾਹਿਰ ਡਾਕਟਰਾਂ ਨੇ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ। ਇਹ ਕੈਂਪ ਡਾ. ਅਭਿਸ਼ੇਕ ਅਰੋੜਾ ਅਮਨਦੀਪ ਹਸਪਤਾਲ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਮੌਕੇ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਪੀਡੀ ਸ਼ਰਮਾ, ਸਵਰਨ ਸਿੰਘ ਸੁਹਾਨਾ ਜਨਰਲ ਸਕੱਤਰ, ਹਰੀ ਚੰਦ ਚੋਪੜਾ ਜਨਰਲ ਸਕੱਤਰ, ਵਿਨੋਦ ਗਰੋਵਰ, ਮੱਖਣ ਲਾਲ, ਅਵਤਾਰ ਸਿੰਘ ਕੈਸ਼ੀਅਰ, ਦੀਪ ਚੰਦ, ਅੰਮ੍ਰਿਤ ਸੋਢੀ, ਨੀਰਜ ਸਚਦੇਵਾ, ਮੁਕੇਸ਼ ਲੂਥੜਾ, ਗੁਰਚਰਨ ਸਿੰਘ, ਗੁਲਸ਼ਨ ਧਵਨ, ਪ੍ਰਦੀਪ ਕੁਮਾਰ, ਬਲਬੀਰ ਸਿੰਘ ਸੰਧੂ, ਕ੍ਰਿਸ਼ਨ ਕੁਮਾਰ, ਰਾਮ ਚੰਦ ਬਿੰਦਰਾ, ਵਰਿੰਦਰ ਸ਼ਰਮਾ, ਪ੍ਰੇਮ ਨਾਥ, ਜੋਗਿੰਦਰ ਸਿੰਘ, ਕਮਲ ਦਾਸ, ਮਹਿੰਦਰਪਾਲ ਬਜਾਜ, ਅਸ਼ੋਕ ਕੱਕੜ, ਸੁਰਿੰਦਰ ਸਿੰਘ ਵਿੱਜ, ਅਵਿਨਾਸ਼ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ। ਇਸ ਮੌਕੇ ਅਮਨਦੀਪ ਹਸਪਤਾਲ ਦੇ ਸਟਾਫ ਮੈਂਬਰ ਕੈਂਪ ਇੰਚਾਰਜ਼ ਗੁਰਪ੍ਰੀਤ ਸਿੰਘ ਖਾਈ, ਮਨਪ੍ਰੀਤ ਕੌਰ, ਕਰਨਜੋਤ ਸਿੰਘ ਹਾਜ਼ਰ ਸਨ। ਇਸ ਮੌਕੇ ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ ਪੀਡੀ ਸ਼ਰਮਾ ਨੇ ਅਮਨਦੀਪ ਹਸਪਤਾਲ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਡੇ ਛੋਟੇ ਜਿਹੇ ਸੁਨੇਹੇ ਤੇ ਬਜੁਰਗਾਂ ਲਈ ਬਾਗਬਾਨ ਮਖੂ ਗੇਟ ਵਿਖੇ ਆਪਣੀ ਟੀਮ ਭੇਜ ਦਿੱਤੀ ਅਤੇ ਸਾਰੇ ਸੀਨੀਅਰ ਸਿਟੀਜਨ ਮੈਂਬਰਾਂ ਦਾ ਚੈੱਕਅੱਪ ਕੈਂਪ ਕਰਕੇ ਮੁਫਤ ਦਵਾਈਆਂ ਦਿੱਤੀਆਂ।