ਦੋ ਧਿਰਾਂ ਦੀ ਲੜਾਈ ’ਚ ਛੁਡਵਾਉਣਈ ਪਈ ਮਹਿੰਗ, ਲੱਗੀ ਗੋਲ਼ੀ
ਦੋ ਧਿਰਾਂ ਦੀ ਲੜਾਈ ’ਚ ਛੁਡਾਵਾ ਜਖਮੀਂ
Publish Date: Wed, 10 Dec 2025 08:23 PM (IST)
Updated Date: Wed, 10 Dec 2025 08:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਾਜ਼ਿਲਕਾ ਮਾਰਗ ’ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਬੁੱਧਵਾਰ ਦੇਰ ਸ਼ਾਮ ਦੋ ਧਿਰਾਂ ਵਿਚ ਹੋਈ ਲੜਾਈ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਲੜਾਈ ਦੌਰਾਨ ਨੋਬਤ ਗੋਲੀਬਾਰੀ ਤੱਕ ਆ ਪਹੁੰਚੀ। ਇਸ ਦੌਰਾਨ ਦੋਵਾਂ ਧਿਰਾਂ ਨੂੰ ਛੁਡਵਾਉਣ ਆਇਆ ਇਕ ਵਿਅੱਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ 35 ਸਾਲਾ ਬਲਜੀਤ ਸਿੰਘ ਵਜੋਂ ਹੋਈ ਹੈ। ਲੜਾਈ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਸੱਕਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀਆਂ ਧੋ ਧਿਰਾਂ ਵਿਚ ਕਿਸੇ ਗੱਲ ਤੋਂ ਲੈ ਕੇ ਵਧੀ ਤਕਰਾਰ ਲੜਾਈ ਦਾ ਰੂਪ ਧਾਰ ਗਈ। ਇਸ ਦੌਰਾਨ ਗੋਲੀਬਾਰੀ ਵੀ ਕੀਤੀ ਗਈ। ਗੋਲੀਬਾਰੀ ਦੌਰਾਨ ਲੜਾਈ ਛੁਡਵਾਉਣ ਗਏ ਬਲਜੀਤ ਸਿੰਘ (ਉਮਰ 35 ਸਾਲ) ਨੂੰ ਗੋਲੀ ਲੱਗ ਗਈ। ਗੋਲੀ ਬਲਜੀਤ ਦੇ ਪੱਟ ਵਿੱਚ ਲੱਗੀ, ਜਿਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੌਕਾ-ਏ-ਵਾਰਦਾਤ ’ਤੇ ਮੋਜੂਦ ਲੋਕਾਂ ਵੱਲੋਂ ਉਸਨੂੰ ਤੁਰੰਤ ਫਿਰੋਜ਼ਪੁਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਜ਼ਿਲ੍ਹਾ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ, ਪਰ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।