ਹੇਮਕੁੰਟ ਸਕੂਲ ’ਚ ਵੋਟਰ ਦਿਵਸ ਸਬੰਧੀ ਕੀਤਾ ਜਾਗਰੂਕ
ਹੇਮਕੁੰਟ ਸਕੂਲ ਦੇ ਐੱਨਐੱਸਐੱਸ ਵਲੰਟੀਅਰਜ਼ ਨੇ ਵੋਟਰ ਦਿਵਸ ਸਬੰਧੀ ਕੀਤਾ ਜਾਗਰੂਕ
Publish Date: Sat, 24 Jan 2026 05:24 PM (IST)
Updated Date: Sat, 24 Jan 2026 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਵੋਟਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵੋਟਰ ਦਿਵਸ ਮਨਾਉਣ ਦਾ ਮਕਸਦ ਵਿਦਿਆਰਥੀਆਂ ਵਿੱਚ ਲੋਕਤੰਤਰ ਮੁੱਲਾਂ ਅਤੇ ਵੋਟ ਅਧਿਕਾਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਵੋਟਰ ਦਿਵਸ ਦੌਰਾਨ ਪ੍ਰੋਗਰਾਮ ਅਫਸਰ ਦੀ ਨਿਗਾਰਨੀ ਵਿਚ ਐੱਨਐੱਸਐੱਸ ਵਲੰਟੀਅਰਜ਼ ਵੱਲੋਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਵੋਟ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ,ਪੋਸਟਰ ਤਿਆਰ ਕੀਤੇ ਅਤੇ ‘‘ਹਰ ਵੋਟ ਕੀਮਤੀ ਹੈ” ਦਾ ਸ਼ੰਦੇਸ਼ ਦਿੱਤਾ। ਵਲੰਟੀਅਰਜ਼ ਵੱਲੋਂ ਸਭ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ ਰਣਜੀਤ ਕੌਰ ਸੰਧੂ ਨੇ ਆਪਣੇ ਸ਼ੰਦੇਸ਼ ਵਿਚ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੂਲ ਅਧਿਕਾਰ ਅਤੇ ਫਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸੋਚ-ਵਿਚਾਰ ਨਾਲ ਅਤੇ ਨਿਡਰ ਹੋ ਕੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਸਮੇਂ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਨੌਜਵਾਨਾਂ ਦੀ ਸੂਝ-ਬੂਝ ਅਤੇ ਭਾਗੀਦਾਰੀ ਤੇ ਨਿਰਭਰ ਕਰਦੀ ਹੈ।