ਸੌ ਤੋਂ ਵੱਧ ਵਲੰਟੀਅਰਾਂ ਨੂੰ ਫਾਇਰ ਸੇਫਟੀ ਤੇ ਟ੍ਰੈਫਿਕ ਨਿਯਮਾਂ ਸਬੰਧੀ ਦਿੱਤੀ ਟ੍ਰੇਨਿੰਗ
100 ਤੋਂ ਵੱਧ ਵਲੰਟੀਅਰਾਂ ਨੂੰ ਫਾਇਰ ਸੇਫਟੀ ਅਤੇ ਟਰੈਫਿਕ ਰੂਲਜ਼ ਸਬੰਧੀ ਦਿੱਤੀ ਟਰੇਨਿੰਗ
Publish Date: Sun, 18 Jan 2026 07:02 PM (IST)
Updated Date: Sun, 18 Jan 2026 07:04 PM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਡੀਜੀਪੀ ਪੰਜਾਬ ਹੋਮ ਗਾਰਡਜ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਫ਼ਿਰੋਜ਼ਪੁਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ,ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ,ਹੋਰ ਕਾਲਜਾਂ , ਅਤੇ ਐਨ ਜੀ ਓਜ਼ ਦੇ ਲੱਗਪਗ 100 ਵਲੰਟੀਅਰਜ਼ ਸਮੂਲੀਅਤ ਕਰ ਰਹੇ ਹਨ । ਵਰਨਣ ਯੋਗ ਹੈ ਕਿ ਅਜ ਸਿਵਲ ਡਿਫੈਂਸ ਸਰਵਿਸਿਜ਼ ਵਿੱਚ ਫਾਇਰ ਬ੍ਰਿਗੇਡ ਵਿਭਾਗ ਵਲੋਂ ਕਿਵੇਂ ਫਾਇਰ ਨੂੰ ਅਪਣੀ ਸੁਰੱਖਿਆ ਕਰਦਿਆਂ ਦੂਜਿਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਉਸ਼ ਸੰਬਧੀ ਜਾਨਕਾਰੀ ਅਤੇ ਪਾਰਕਟੀਕਲ ਕੀਤਾ ਗਿਆ ਅਤੇ ਟਰੈਫਿਕ ਵਿਵਸਥਾ ਸਬੰਧਤ ਵੀ ਜਾਣਕਾਰੀ ਦਿੱਤੀ ਗਈ ਹਨ, ਫਾਇਰ ਸਰਵਿਸਿਜ਼, ਅਤੇ ਟ੍ਰੈਫ਼ਿਕ ਰੂਲਜ਼ ਤੇ ਸੇਫਟੀ ਆਦਿ ਡਿਪਾਰਟਮੈਂਟਾਂ ਵਲੋਂ ਵਲੰਟੀਅਰਾਂ ਨੂੰ ਟ੍ਰੇਨਿੰਗ ਮੁਹਈਆ ਕਰਵਾਈ। ਨਰਸਿੰਗ ਕਾਲਜ ਵਿੱਚ ਕਰਵਾਏ ਜਾ ਰਹੇ ਕੈਂਪ ਰਾਹੀ ਵਲੰਟੀਅਰਾਂ ਨੂੰ ਇਸ ਕੈਂਪ ਚ ਸਮੂਲੀਅਤ ਕਰਨ ਤੇ ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇ ਦੌਰਾਨ ਹਰ ਵਲੰਟੀਅਰ ਹਮੇਸ਼ਾ ਮੋਹਰੀ ਹੋ ਕੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਦੇ ਰਹਿਣਗੇ ਇਸ਼ ਮੌਕੇ ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ , ਚੀਫ਼ ਵਾਰਡਨ ਪਰਮਿੰਦਰ ਸਿੰਘ ਥਿੰਦ , ਡਿਪਟੀ ਚੀਫ਼ ਵਾਰਡਨ ਪ੍ਰੇਮ ਨਾਥ ਸ਼ਰਮਾ , ਸਿਵਿਲ ਡਿਫੈਂਸ ਫਿਰੋਜ਼ਪੁਰ ਤੋ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ, ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟ੍ਰੇਨਰ ਪਰਮਜੀਤ ਸਿੰਘ, ਅਤੇ. ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।