ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਨੂੰ ਰੱਦ ਕਰੇ ਸਰਕਾਰ
ਬਿਜਲੀ ਸੋਧ ਬਿੱਲ ਖਿਲਾਫ ਫਿਰੋਜ਼ਪੁਰ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ
Publish Date: Mon, 15 Dec 2025 05:00 PM (IST)
Updated Date: Mon, 15 Dec 2025 05:03 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੇ ਵਿਰੋਧ ਲਈ ਅੱਜ ਫਿਰੋਜ਼ਪੁਰ ਦੀਆਂ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਿਜਲੀ ਦਫਤਰ ਫਿਰੋਜ਼ਪੁਰ ਛਾਉਣੀ ਵਿਖ਼ੇ ਹੋਈ। ਜਿਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਡੈਮੋਕ੍ਰੇਟਿਕ ਟੀਚਰਜ ਫ਼ਰੰਟ, ਕੌਮੀ ਕਿਸਾਨ ਯੂਨੀਅਨ, ਬੀਕੇਯੁ ਡਕੌਦਾਂ ਧਨੇਰ, ਬੀਕੇਯੁ ਡਕੌਦਾਂ ਬੁਰਜਗਿਲ, ਬੀਕੇਯੂ ਮਾਨਸਾ, ਬੀਕੇਯੂ ਉਗਰਾਹਾਂ, ਸਰਬ ਭਾਰਤ ਨੌਜਵਾਨ ਸਭਾ, ਕਿਸਾਨ ਵਿਦਿਆਰਥੀ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ ਪੰਜਾਬ, ਪੈਨਸ਼ਨਰ ਫੈਡਰੇਸ਼ਨ, ਬੀਕੇਯੂ ਰਾਜੇਵਲ, ਬੀਕੇਯੂ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਟੈਕਨੀਕਲ ਸਰਵਿਸ ਯੂਨੀਅਨ, ਬੀਐੱਲਓ ਯੂਨੀਅਨ, ਫਰਦ ਕੇਂਦਰ ਕੰਪਿਊਟਰ ਅਪ੍ਰੇਟਰ ਡਾਟਾ ਐਂਟਰੀ ਯੂਨੀਅਨ, ਪੀਐੱਸਈਬੀ ਐਮਪਲਾਈਜ਼ ਫੈਡਰੇਸ਼ਨ, ਐੱਸਐੱਸਏ ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਿਮ ਫ਼ਰੰਟ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਅੱਜ ਇਕੱਤਰ ਲੋਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਬਿੱਲਾਂ ਨੂੰ ਪਾਰਲੀਮੈਂਟ ਸੈਸ਼ਨ ਵਿਚ ਪੇਸ਼ ਕੀਤਾ ਗਿਆ ਤਾਂ ਉਸਦੇ ਅਗਲੇ ਦਿਨ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਤਿੰਨ ਘੰਟੇ ਲਈ ਰੇਲਾਂ ਦਾਂ ਚੱਕਾ ਜਾਮ ਅਤੇ ਟੋਲ ਪਾਲਜੇ ਫਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਕੋਟ ਕਰੋੜ, ਫਿਰੋਜ਼ਸ਼ਾਹ ਅਤੇ ਆਰਿਫ਼ ਕੇ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਅਤੇ ਗੁਰੂਹਰਸਹਾਏ, ਫਿਰੋਜ਼ਪੁਰ ਛਾਉਣੀ ਅਤੇ ਮਖੂ ਰੇਲਵੇ ਸਟੇਸ਼ਨਾਂ ਤੇ ਰੇਲ ਪਟੜੀਆਂ ਤੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ ਜ਼ੀਰਾ, ਜਗਰੂਪ ਸਿੰਘ ਭੁੱਲਰ, ਵਰਿੰਦਰਪਾਲ ਸਿੰਘ, ਜਾਗੀਰ ਸਿੰਘ ਖਹਿਰਾ, ਸਰਬਜੀਤ ਸਿੰਘ ਟੁਰਨਾ, ਰੋਹਿਤ ਦੇਵਗਨ, ਰਾਕੇਸ਼ ਸੈਣੀ, ਬਲਵਿੰਦਰ ਸਿੰਘ, ਮੰਗਤ ਬਾਜ਼ੀਦਪੁਰ, ਕਿਰਪਾਲ ਸਿੰਘ, ਰਮਨਦੀਪ ਸ਼ਰਮਾ, ਚੰਨਣ ਸਿੰਘ ਕਮੱਗਰ, ਗੁਰਦਿੱਤ ਸਿੰਘ ਸਿੱਧੂ, ਜਸਬੀਰ ਸਿੰਘ ਕਰਮੂਵਾਲਾ, ਅਵਤਾਰ ਸਿੰਘ ਸ਼ੇਰਖਾਂ, ਮਹਿੰਦਰ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਝੋਕ, ਚਰਨਜੀਤ ਸਿੰਘ ਛਾਂਗਾ ਰਾਏ, ਸੁਰਜੀਤ ਸਿੰਘ ਪ੍ਰਕਾਸ਼ ਸਿੰਘ, ਸੂਰਜ ਪ੍ਰਕਾਸ਼ ਬਾਜੇ ਕੇ, ਸੁਖਮੰਦਰ ਸਿੰਘ ਬੂਈਆਂ ਵਾਲਾ, ਸਰਬਜੀਤ ਸਿੰਘ ਭਵਾੜਾ, ਮਲਕੀਤ ਸਿੰਘ ਹਰਾਜ ਆਦਿ ਵੱਡੀ ਗਿਣਤੀ ਆਗੂ ਹਾਜ਼ਰ ਸਨ।