ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ 6 ਪਿਸਤੌਲ, ਇੱਕ ਮੋਬਾਈਲ ਫ਼ੋਨ ਤੇ ਇੱਕ ਮੋਟਰਸਾਈਕਲ ਸਮੇਤ 3 ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਉਕਤ ਜਗ੍ਹਾ ’ਤੇ ਨਾਕਾਬੰਦੀ ਕਰਕੇ ਦੋਸ਼ੀਅਨ ਸੋਨੂੰ ਸਿੰਘ, ਜਗਦੀਸ਼ ਉਰਫ ਦੀਸ਼ਾ ਅਤੇ ਸਾਜਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਟਲ 30 ਬੋਰ, 1 ਮੋਬਾਇਲ ਫੋਨ ਉਪੋ ਰੈਨੋ 10, ਇਕ ਖਾਲੀ ਬੈਗ ਤੇ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Publish Date: Fri, 08 May 2026 11:22 AM (IST)
Updated Date: Fri, 08 May 2026 11:25 AM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 3 ਵਿਅਕਤੀਆਂ ਨੂੰ 6 ਪਿਸਤੌਲ 30 ਬੋਰ, ਇਕ ਮੋਬਾਇਲ, ਇਕ ਖਾਲੀ ਬੈਗ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਦੋਸ਼ੀਅਨ ਸੋਨੂੰ ਸਿੰਘ ਪੁੱਤਰ ਪੱਪੂ ਵਾਸੀ ਬਸਤੀ ਅਰਾਈਆਂ ਵਾਲੀ ਗੁਰੂਹਰਸਹਾਏ, ਜਗਦੀਸ਼ ਉਰਫ ਦੀਸ਼ਾ ਪੁੱਤਰ ਭਜਨ ਸਿੰਘ ਵਾਸੀ ਬਸਤੀ ਵੱਲੂ ਸਿੰਘ (ਪਿੰਡ ਬਹਾਦਰ ਕੇ) ਅਤੇ ਸਾਜਨ ਕੁਮਾਰ ਪੁੱਤਰ ਗੁਰਮੇਜ ਸਿੰਘ ਵਾਸੀ ਬਸਤੀ ਵੱਲੂ ਵਾਲਾ (ਪਿੰਡ ਬਹਾਦਰ ਕੇ) ਨਾਜਾਇਜ਼ ਅਸਲਾ ਰੱਖਦੇ ਹਨ ਅਤੇ ਵੇਚਦੇ ਹਨ।
ਮੁਖਬਰ ਨੇ ਦੱਸਿਆ ਕਿ ਅੱਜ ਵੀ ਇਨ੍ਹਾਂ ਨੇ ਨਾਜਾਇਜ਼ ਅਸਲੇ ਦੀ ਡਿਲੀਵਰੀ ਦੇਣ ਮਮਦੋਟ ਤੋਂ ਹੁੰਦੇ ਹੋਏ ਪਿੰਡ ਪੀਰ ਇਸਮਾਈਲ ਖਾਂ ਰਾਹੀਂ ਫਿਰੋਜ਼ਪੁਰ ਸ਼ਹਿਰ ਕਿਸੇ ਨੂੰ ਡਿਲੀਵਰੀ ਦੇਣੀ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਉਕਤ ਜਗ੍ਹਾ ’ਤੇ ਨਾਕਾਬੰਦੀ ਕਰਕੇ ਦੋਸ਼ੀਅਨ ਸੋਨੂੰ ਸਿੰਘ, ਜਗਦੀਸ਼ ਉਰਫ ਦੀਸ਼ਾ ਅਤੇ ਸਾਜਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਟਲ 30 ਬੋਰ, 1 ਮੋਬਾਇਲ ਫੋਨ ਉਪੋ ਰੈਨੋ 10, ਇਕ ਖਾਲੀ ਬੈਗ ਤੇ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।