ਉਜਾਲਾ ਸਿਗਨਸ ਨਾਲ 31 ਤੱਕ ਮੁਫ਼ਤ ਮਲਟੀ-ਸਪੈਸ਼ਲਟੀ ਓਪੀਡੀ
ਉਜਾਲਾ ਸਿਗਨਸ ਨਾਲ ਅਮਨਦੀਪ ਹਸਪਤਾਲ ਫਿਰੋਜ਼ਪੁਰ ’ਚ 31 ਜਨਵਰੀ ਤੱਕ ਮੁਫ਼ਤ ਮਲਟੀ-ਸਪੈਸ਼ਲਟੀ ਓਪੀਡੀ
Publish Date: Sat, 03 Jan 2026 04:07 PM (IST)
Updated Date: Sat, 03 Jan 2026 04:08 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅਮਨਦੀਪ ਹਸਪਤਾਲ ਫਿਰੋਜ਼ਪੁਰ ਵੱਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਆਮ ਜਨਤਾ ਲਈ 31 ਜਨਵਰੀ 2026 ਤੱਕ ਮੁਫ਼ਤ ਮਲਟੀ-ਸਪੈਸ਼ਲਟੀ ਓਪੀਡੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਪਹਿਲ ਸਮਾਜ ਨੂੰ ਸੌਖੀਆਂ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਯੋਜਨਾ ਤਹਿਤ ਇੰਟਰਨਲ ਮੈਡੀਸਨ, ਦਿਲ ਰੋਗ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਦੇਖਭਾਲ, ਛਾਤੀ ਰੋਗ, ਈਐੱਨਟੀ, ਇਸਤਰੀ ਰੋਗ, ਹੱਡੀ ਰੋਗ, ਬਾਲ ਰੋਗ, ਜਨਰਲ ਸਰਜਰੀ ਅਤੇ ਗੁਰਦਾ ਰੋਗ ਸਮੇਤ ਕਈ ਵਿਭਾਗਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸਲਾਹ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਮਰੀਜ਼ਾਂ ਨੂੰ ਸੀਟੀ ਸਕੈਨ ਅਤੇ ਐੱਮਆਰਆਈ ਜਾਂਚਾਂ ’ਤੇ 40 ਫੀਸਦੀ ਵਿਸ਼ੇਸ਼ ਛੂਟ ਦਾ ਲਾਭ ਵੀ ਮਿਲੇਗਾ। ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਅਮਨਦੀਪ ਹਸਪਤਾਲ ਦੀ ਹੈੱਲਥਕੇਅਰ ਨੀਤੀ ਦਾ ਅਹੰਕਾਰਪੂਰਨ ਹਿੱਸਾ ਹੈ ਅਤੇ ਇਸ ਮੁਫ਼ਤ ਮਲਟੀ-ਸਪੈਸ਼ਲਟੀ ਓਪੀਡੀ ਰਾਹੀਂ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਸਲਾਹ ਅਤੇ ਬਿਹਤਰ ਇਲਾਜ ਉਪਲਬਧ ਕਰਵਾਉਣਾ ਹੀ ਹਸਪਤਾਲ ਦਾ ਮੁੱਖ ਮਕਸਦ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਇਹ ਸਹੂਲਤ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਆਰਥਿਕ ਕਾਰਨਾਂ ਕਰਕੇ ਸਮੇਂ ’ਤੇ ਇਲਾਜ ਨਹੀਂ ਕਰਵਾ ਸਕਦੇ। ਹਸਪਤਾਲ ਦਾ ਉਦੇਸ਼ ਹੈ ਕਿ ਹਰ ਲੋੜਵੰਦ ਤੱਕ ਭਰੋਸੇਯੋਗ ਅਤੇ ਬਿਹਤਰ ਸਿਹਤ ਸੇਵਾਵਾਂ ਪਹੁੰਚ ਸਕਣ। ਜ਼ਿਕਰਯੋਗ ਹੈ ਕਿ ਅਮਨਦੀਪ ਗਰੁੱਪ ਕੋਲ 750 ਤੋਂ ਵੱਧ ਬੈੱਡਾਂ ਅਤੇ 170 ਤੋਂ ਜ਼ਿਆਦਾ ਮਾਹਿਰ ਡਾਕਟਰਾਂ ਦਾ ਨੈੱਟਵਰਕ ਹੈ, ਜੋ ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ, ਸ਼੍ਰੀਨਗਰ ਅਤੇ ਤਰਨਤਾਰਨ ਸਮੇਤ 6 ਸਥਾਨਾਂ ’ਤੇ ਸੇਵਾਵਾਂ ਦੇ ਰਿਹਾ ਹੈ। ਗਰੁੱਪ ਹੁਣ ਤੱਕ 25 ਲੱਖ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਚੁੱਕਾ ਹੈ।