ਮੱਲਾਂਵਾਲਾ ਵਿਖੇ ਮੈਡੀਕਲ ਕੈਂਪ 150 ਮਰੀਜ਼ਾਂ ਦੀ ਜਾਂਚ
ਨਗਰ ਪੰਚਾਇਤ ਮੱਲਾਂਵਾਲਾ ਵਿਚ ਫ਼ਰੀ ਮੈਡੀਕਲ ਕੈਂਪ ਲਗਾਇਆ
Publish Date: Sat, 24 Jan 2026 05:33 PM (IST)
Updated Date: Sat, 24 Jan 2026 05:37 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਨਗਰ ਪੰਚਾਇਤ ਮੱਲਾਂਵਾਲਾ ਵਿਚ ਮਿਸ਼ਨ ਹਸਪਤਾਲ ਵੱਲੋਂ ਇਕ ਫ਼ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 150 ਤੋਂ ਵੱਧ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦਾ ਉਦਘਾਟਨ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਆਮ ਲੋਕਾਂ, ਖ਼ਾਸ ਕਰਕੇ ਗਰੀਬ ਅਤੇ ਜ਼ਰੂਰਤਮੰਦ ਵਰਗ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ। ਉਨ੍ਹਾਂ ਨੇ ਮਿਸ਼ਨ ਹਸਪਤਾਲ ਦੀ ਟੀਮ ਦੀਆ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਕੈਂਪ ਦੀ ਅਗਵਾਈ ਡਾ. ਅਨੁਪਮ ਫਿਲਿਪ ਡਾਇਰੈਕਟਰ ਅਤੇ ਮੈਡੀਕਲ ਸੁਪਰੀਟੈਂਡੈਂਟ ਨੇ ਕੀਤੀ। ਇਸ ਦੌਰਾਨ ਡਾ. ਪ੍ਰਿਆ ਜਨਾਨਾ ਰੋਗਾਂ ਦੀ ਮਾਹਿਰ ਅਤੇ ਡਾ. ਚੇਤਨ ਜੋਸ਼ੂਆ ਐੱਮਬੀਬੀਐੱਸ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਸਲਾਹਾਂ ਦਿੱਤੀਆਂ ਗਈਆਂ। ਕੈਂਪ ਦੀ ਸਫ਼ਲਤਾ ਵਿਚ ਸਿਸਟਰ ਆਈਲੀਨ ਜੋਹਨ ਨਰਸਿੰਗ ਸੁਪਰਡੈਂਟ, ਸਿਸਟਰ ਮਨਪ੍ਰੀਤ ਨਰਸਿੰਗ ਸੁਪਰਵਾਈਜ਼ਰ, ਸਿਸਟਰ ਸਰੋਜ, ਬੈਨੀ, ਵਿਕਟਰ (ਲੈਬ ਟੈਕਨੀਸ਼ੀਅਨ), ਸੁਰਿੰਦਰ, ਨਵਜੋਤ ਫਾਰਮੇਸੀ, ਨਰਸਿੰਗ ਸਟੂਡੈਂਟਸ ਅਤੇ ਹੋਰ ਸਟਾਫ਼ ਮੈਂਬਰਾਂ ਨੇ ਭੂਮਿਕਾ ਨਿਭਾਈ। ਇਸ ਮੌਕੇ ਨਗਰ ਪੰਚਾਇਤ ਮੱਲਾਂਵਾਲਾ ਦੇ ਪ੍ਰਧਾਨ ਮਹਾਂਬੀਰ ਸਿੰਘ ਸੰਧੂ, ਹੀਰਾ ਕੱਕੜ, ਦਰਸ਼ਨ ਦਾਤੀ, ਕੁਲਦੀਪ ਸਿੰਘ ਐੱਮਸੀ, ਨਵਾਬ ਐੱਮਸੀ, ਚਰਨਜੀਤ ਕੌਰ ਐੱਮਸੀ ਕਲਭੂਸ਼ਨ ਧਾਵਨ ਸਮੇਤ ਹੋਰ ਕਈ ਸਥਾਨਕ ਸ਼ਖ਼ਸੀਅਤਾਂ ਵੀ ਮੌਜ਼ੂਦ ਰਹੀਆਂ।