ਫਿਰੋਜ਼ਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ 2 ਨੂੰ
ਫਿਰੋਜ਼ਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ 2 ਜਨਵਰੀ ਨੂੰ
Publish Date: Wed, 31 Dec 2025 04:25 PM (IST)
Updated Date: Wed, 31 Dec 2025 04:26 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ’ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਆਉਂਦੇ ਸ਼ੁੱਕਰਵਾਰ 2 ਜਨਵਰੀ 2026 ਨੂੰ ਫਿਰੋਜ਼ਪੁਰ ਸ਼ਹਿਰ ਵਿਖੇ ਇਕ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਲੂਥਰਾ ਨੇ ਦੱਸਿਆ ਕਿ ਇਹ ਕੈਂਪ ਮੈਡੀਵੇਜ਼ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਗੈਸਟਰੋਨੋਵਾ ਹਸਪਤਾਲ ਪੁੱਡਾ ਮਾਰਕੀਟ, ਸਾਹਮਣੇ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾਵੇਗਾ। ਕੈਂਪ ਦਾ ਸਮਾਂ ਸਵੇਰੇ 11.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਦਿਲ ਦੇ ਰੋਗਾਂ ਦਾ ਵਿਸ਼ੇਸ਼ ਚੈੱਕਅੱਪ ਇਸ ਕੈਂਪ ਦੌਰਾਨ ਦਿਲ ਦੇ ਰੋਗਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ. ਸਾਹਿਲ ਬਾਂਸਲ ਆਪਣੀਆਂ ਸੇਵਾਵਾਂ ਦੇਣਗੇ। ਡਾ. ਬਾਂਸਲ ਵੱਲੋਂ ਮਰੀਜ਼ਾਂ ਦਾ ਮੁਫ਼ਤ ਨਿਰੀਖਣ ਕੀਤਾ ਜਾਵੇਗਾ। ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਲਈ ਈ.ਸੀ.ਜੀ.ਅਤੇ ਸ਼ੂਗਰ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ ਤਾਂ ਜੋ ਦਿਲ ਦੀਆਂ ਬਿਮਾਰੀਆਂ ਦਾ ਸ਼ੁਰੂਆਤੀ ਪੱਧਰ ’ਤੇ ਪਤਾ ਲਗਾਇਆ ਜਾ ਸਕੇ। ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਇਲਾਜ ਦਿਲ ਦੇ ਰੋਗਾਂ ਦੇ ਨਾਲ-ਨਾਲ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਲਈ ਹੱਡੀਆਂ ਦੇ ਮਾਹਿਰ ਡਾ. ਇਸ਼ਫਾਕ ਸਾਦਿਕ ਮੀਰ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਹ ਗੋਡਿਆਂ ਦੇ ਦਰਦ, ਰੀੜ੍ਹ ਦੀ ਹੱਡੀ ਅਤੇ ਜੋੜਾਂ ਦੀਆਂ ਹੋਰ ਸਮੱਸਿਆਵਾਂ ਦਾ ਮੁਫ਼ਤ ਚੈੱਕਅੱਪ ਕਰਨਗੇ। ਲੂਥਰਾ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਕਿਸੇ ਵੀ ਤਰ੍ਹਾਂ ਦੀ ਚੈੱਕਅੱਪ ਫੀਸ ਨਹੀਂ ਰੱਖੀ ਗਈ ਹੈ। ਬਿਹਤਰ ਜਾਂਚ ਲਈ ਮਰੀਜ਼ ਆਪਣੀਆਂ ਪੁਰਾਣੀਆਂ ਰਿਪੋਰਟਾਂ ਅਤੇ ਟੈਸਟ ਨਾਲ ਲੈ ਕੇ ਆਉਣ।