ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਸ਼ਵੇਤਾ ਪਤਨੀ ਅਨੁਜ ਪੁਰੀ ਪੁੱਤਰੀ ਕਸ਼ਮੀਰੀ ਲਾਲ ਸਹਿਗਲ ਵਾਸੀ 115, ਮਾਡਲ ਟਾਊਨ ਫਿਰੋਜ਼ਪੁਰ ਸ਼ਹਿਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਕਿ ਕੁੱਝ ਲੋਕਾਂ ਵੱਲੋਂ ਉਸ ਨੂੰ ਪੁਲਿਸ ਦੇ ਨਾਂਅ ’ਤੇ ਧਮਕਾਇਆ ਜਾ ਰਿਹਾ ਹੈ। ਸ਼ਵੇਤਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਮੁੱਖ ਥਾਣਾ ਅਫਸਰ ਮਟੌਰ ਥਾਣਾ ਐਸਏਐਸ ਨਗਰ ਦੱਸ ਕੇ ਉਸ ਨੂੰ ਧਮਕੀਆਂ ਦਿੱਤੀਆਂ ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਵਿਆਹੁਤਾ ਝਗੜੇ ’ਚ ਫਿਰੋਜ਼ਪੁਰ ਵਾਸੀ ਪਤਨੀ ਨੂੰ ਧਮਕਾਉਣ ਲਈ ਆਪਣੇ ਦੋਸਤ ਨੂੰ ਜਾਅਲੀ ਥਾਣੇਦਾਰ ਬਣਾ ਕੇ ਧਮਕਾਉਣ ਵਾਲੇ ਪਤੀ ਅਤੇ ਜਾਅਲੀ ਥਾਣੇਦਾਰ ਸਮੇਤ ਦੋ ਜਣਿਆਂ ਦੇ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਮੋਹਾਲੀ ਦੇ ਦੱਸੇ ਜਾ ਰਹੇ ਹਨ।
ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਜੇਰੇ ਦਫਾ 180, 507, 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਸ਼ਵੇਤਾ ਪਤਨੀ ਅਨੁਜ ਪੁਰੀ ਪੁੱਤਰੀ ਕਸ਼ਮੀਰੀ ਲਾਲ ਸਹਿਗਲ ਵਾਸੀ 115, ਮਾਡਲ ਟਾਊਨ ਫਿਰੋਜ਼ਪੁਰ ਸ਼ਹਿਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਕਿ ਕੁੱਝ ਲੋਕਾਂ ਵੱਲੋਂ ਉਸ ਨੂੰ ਪੁਲਿਸ ਦੇ ਨਾਂਅ ’ਤੇ ਧਮਕਾਇਆ ਜਾ ਰਿਹਾ ਹੈ। ਸ਼ਵੇਤਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਮੁੱਖ ਥਾਣਾ ਅਫਸਰ ਮਟੌਰ ਥਾਣਾ ਐਸਏਐਸ ਨਗਰ ਦੱਸ ਕੇ ਉਸ ਨੂੰ ਧਮਕੀਆਂ ਦਿੱਤੀਆਂ ।
ਬਾਅਦ ਵਿਚ ਜਦੋਂ ਪਤਾ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਮਿਤੀ 7 ਦਸੰਬਰ 2022 ਤੋਂ 11 ਜੁਲਾਈ 2024 ਤੱਕ ਰਵੀ ਸਿੰਘ ਨਾਮ ਦਾ ਵਿਅਕਤੀ ਮੁੱਖ ਅਫਸਰ ਥਾਣਾ ਮਟੌਰ, ਐੱਸਏਐੱਸ ਨਗਰ ਤੈਨਾਤ ਹੀ ਨਹੀਂ ਸੀ ।ਬਾਅਦ ਵਿਚ ਸੀਏਐੱਫ ਰਿਪੋਰਟ ਮੁਤਾਬਿਕ ਮੋਬਾਈਲ ਨੰਬਰ 84372-74000 ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਦੇ ਨਾਮ ਦਰਜ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਪਰੋਕਤ ਵਿਅਕਤੀ ਵੱਲੋਂ ਹੀ ਆਪਣੇ ਆਪ ਨੂੰ ਐੱਸਐੱਚ ਦੱਸ ਕੇ ਪ੍ਰਰਾਰਥਣ ਦੇ ਪਿਤਾ ਨੂੰ ਡਰਾਉਂਦਾ ਤੇ ਧਮਕਾਉਂਦਾ ਹੈ।
ਅਯੂਬ ਮਸੀਹ ਨੇ ਦੱਸਿਆ ਕਿ ਸ਼ਵੇਤਾ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਤੋਂ ਬਾਅਦ ਉਪ ਕਪਤਾਨ ਪੁਲਿਸ (ਡੀ) ਫਿਰੋੋਜ਼ਪੁਰ, ਬਾਅਦ ਕਾਨੂੰਨੀ ਰਾਏ ਉਪ ਜ਼ਿਲ੍ਹਾ ਅਟਾਰਨੀ, (ਲੀਗਲ)ਬਲਜੀਤ ਸਿੰਘ ਕੰਬੋਜ਼ ਫਿਰੋਜ਼ਪੁਰ ਤੇ ਬਾਅਦ ਮਨਜ਼ੂਰੀ ਐੱਸਐੱਸਪੀ ਫਿਰੋਜ਼ਪੁਰ ਮੌਸੂਲ ਥਾਣਾ ਹੋਈ ਕਿ ਉਤਰਾਵਾਦੀ ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਕਪੂਰ ਵਾਸੀ ਘਰ ਨੰਬਰ 1377 ਫੇਸ 382 ਐੱਸਏਐੱਸ, ਨਗਰ ਮੋਹਾਲੀ ਵੱਲੋਂ ਆਪਣੇ ਮੋਬਾਈਲ ਨੰਬਰ 84372-74000 ਤੋਂ ਦਰਖਾਸਤਣ ਦੇ ਪਿਤਾ ਕਸ਼ਮੀਰੀ ਲਾਲ ਨਾਲ ਗੱਲ ਕਰਨੀ ਸਹਾਮਣੇ ਆਈ ਹੈ।
ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਸਾਹਿਲ ਕਪੂਰ ਪੁੱਤਰ ਸੁਧੀਰ ਕੁਮਾਰ ਕਪੂਰ ਅਤੇ ਅਨੂਜ ਪੁਰੀ ਪੁੱਤਰ ਬੀਐੱਮ ਪੁਰੀ ਵਾਸੀ ਨੂਰਪੁਰ ਬੇਦੀ ਨੇੜੇ ਹਨੂੰਮਾਨ ਮੰਦਰ ਕੇਅਰ ਆਫ ਗੌਰਵ ਪੁਰੀ ਜ਼ਿਲ੍ਹਾ ਰੋਪੜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।