ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਿਓ-ਪੁੱਤ ਦੀ ਕੁੱਟਮਾਰ, ਦੁਕਾਨ ਦੀ ਕੀਤੀ ਭੰਨਤੋੜ
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਿਓ ਪੁੱਤਰ ਨੂੰ ਸੱਟਾਂ ਮਾਰ ਕੇ ਦੁਕਾਨ ਦੀ ਕੀਤੀ ਭੰਨ ਤੋੜ
Publish Date: Mon, 08 Dec 2025 04:01 PM (IST)
Updated Date: Mon, 08 Dec 2025 04:03 PM (IST)

ਪੁਲਿਸ ਨੇ ਕੀਤਾ 8 ਖਿਲਾਫ ਮਾਮਲਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੀ ਚੁੰਗੀ ਨੰਬਰ 8 ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਿਓ ਪੁੱਤਰ ਦੇ ਸੱਟਾਂ ਮਾਰ ਕੇ ਦੁਕਾਨ ਦੀ ਭੰਨ ਤੋੜ ਕਰਨ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ 5 ਵਿਅਕਤੀਆਂ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਬਖਸ਼ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪ੍ਰਤਾਪ ਨਗਰ ਚੁੰਗੀ ਨੰਬਰ 8 ਫਿਰੋਜ਼ਪੁਰ ਨੇ ਦੱਸਿਆ ਕਿ ਗੋਰੀ ਪੁੱਤਰ ਪੁਨੂੰ ਜੋ ਕਰੀਬ 20-25 ਦਿਨ ਪਹਿਲਾਂ ਉਸ ਦੀ ਦੁਕਾਨ ਤੋਂ ਉਧਾਰ ਸਮਾਨ ਲੈ ਕੇ ਗਿਆ ਸੀ, ਜਿਸ ਨੇ ਕਿਹਾ ਕਿ ਉਹ ਬਾਅਦ ਵਿਚ ਪੈਸੇ ਦੇਵੇਗਾ, ਪਰ ਸਮਾਨ ਦੇ ਪੈਸੇ ਨਹੀਂ ਦੇ ਕੇ ਗਿਆ। ਗੁਰਬਖਸ਼ ਸਿੰਘ ਨੇ ਦੱਸਿਆ ਕਿ ਮਿਤੀ 25 ਨਵੰਬਰ 2025 ਨੂੰ ਸ਼ਾਮ ਕਰੀਬ 7.30 ਵਜੇ ਉਸ ਦੀ ਪਤਨੀ ਪ੍ਰਵੀਨ ਰਾਣੀ ਸਮਾਨ ਆਰਿਅਨ ਪੁੱਤਰ ਵਿਨੋਦ ਕੁਮਾਰ ਵਾਸੀ ਚੁੰਗੀ ਨੰਬਰ 8 ਫਿਰੋਜ਼ਪੁਰ ਨਾਲ ਫਿਰ ਸਮਾਨ ਲੈਣ ਆਇਆ, ਜਿਸ ਨੇ ਕੁਝ ਸਮਾਨ ਖਰੀਦ ਕੀਤਾ ਅਤੇ ਉਸ ਦੀ ਪਤਨੀ ਨੂੰ 500 ਰੁਪਏ ਦਿੱਤੇ, ਜਿਸ ਵਿਚ ਉਸ ਦੀ ਪਤਨੀ ਨੇ ਪਹਿਲਾਂ ਉਧਾਰ ਲਏ ਸਮਾਨ ਦੇ ਵੀ ਪੈਸੇ ਕੱਟ ਕੇ ਬਾਕੀ ਪੈਸੇ ਵਾਪਸ ਦੇ ਦਿੱਤੇ। ਜਿਸ ਗੱਲ ਤੋਂ ਗੋਰੀ ਉਸ ਦੀ ਘਰਵਾਲੀ ਨਾਲ ਬੈਸ ਬਾਜੀ ਕਰਨ ਲੱਗ ਪਿਆ ਅਤੇ ਧਮਕੀ ਦੇਣ ਲੱਗ ਪਿਆ ਕਿ ਉਹ ਆਪਣੇ ਸਾਥੀਆਂ ਨੂੰ ਲੈ ਕੇ ਆਉਂਦੇ ਹੈ। ਗੋਰੀ ਨੇ ਦੱਸਿਆ ਕਿ ਉਸ ਦੀ ਘਰਵਾਲੀ ਨੇ ਫੋਨ ਕਰਕੇ ਉਸ ਨੂੰ ਬੁਲਾ ਲਿਆ ਤੇ ਕਰੀਬ 8 ਪੀਐੱਮ ’ਤੇ ਗੋਰੀ ਉਕਤ ਆਰਿਅਨ ਪੁੱਤਰ ਵਿਨੋਦ, ਸਲੀਮ ਪੁੱਤਰ ਰਾਜੂ, ਅੰਸ਼ ਉਰਫ ਪੱਪਲ ਪੁੱਤਰ ਕੱਦੂ, ਪ੍ਰਿੰਸ ਪੁੱਤਰ ਲਾਰਾ ਵਾਸੀਅਨ ਚੁੰਗੀ ਨੰਬਰ 8 ਅਤੇ 3 ਅਣਪਛਾਤੇ ਵਿਅਕਤੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਦੁਕਾਨ ਅੰਦਰ ਵੜ ਕੇ ਦੁਕਾਨ ਦੀ ਭੰਨਤੋੜ ਕਰਨ ਲੱਗ ਪਏ ਅਤੇ ਦੁਕਾਨ ਦਾ ਸਮਾਨ ਖਿਲਾਰ ਦਿੱਤਾ। ਜਦ ਉਸ ਨੇ ਉਕਤ ਦੋਸ਼ੀਅਨ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ਦੇ ਸੱਟਾਂ ਮਾਰੀਆਂ ਤੇ ਦੁਕਾਨ ਵਿਚੋਂ 7 ਹਜ਼ਾਰ ਰੁਪਏ ਕੱਢ ਲਏ ਅਤੇ ਫਿਰ ਘਰ ਅੰਦਰ ਦਾਖਲ ਹੋ ਕੇ ਧਮਕੀਆਂ ਦੇਣ ਲੱਗ ਪਏ ਤੇ ਉਸ ਦੇ ਲੜਕੇ ਮੋਹਿਤ ਦੀ ਵੀ ਕੁੱਟਮਾਰ ਕੀਤੀ ਅਤੇ ਉਸ ਦੇ ਘਰ ਦੇ ਦੂਸਰੇ ਕਮਰੇ ਵਿਚ ਦਾਖਲ ਹੋ ਕੇ ਪਈ ਅਲਮਾਰੀ ਵਿਚ ਕਰੀਬ 50 ਹਜ਼ਾਰ ਰੁਪਏ ਕੱਢ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।