ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਕੱਢਿਆ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ
Publish Date: Tue, 27 Jan 2026 04:26 PM (IST)
Updated Date: Tue, 27 Jan 2026 04:28 PM (IST)

ਮਖੂ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਗਣੰਤਤਰ ਦਿਵਸ ਵਾਲੇ ਦਿਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੁਲ ਹਿੰਦ ਕਿਸਾਨ ਸਭਾ ਵੱਲੋਂ ਬਿਜਲੀ ਸੋਧ ਬਿੱਲ 2055, ਬੀਜ ਬਿੱਲ 2025, ਲੇਬਰ ਕੋਡ ਤੇ ਨਵੇਂ ਬਣੇ ਮਨਰੇਗਾ ਕਾਨੂੰਨ ਸਮੇਤ ਹੋਰਨਾਂ ਕਿਸਾਨੀ ਅਤੇ ਮਜਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਦਾਣਾ ਮੰਡੀ ਮਖੂ ਤੋਂ ਸਬ ਤਹਿਸੀਲ ਮਖੂ ਤੱਕ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਗੁਰਦੇਵ ਸਿੰਘ ਵਾਰਸਵਾਲਾ ਸਰਪ੍ਰਸਤ ਭਾਰਤੀ ਕਿਸਾਨ ਯੂਨੀਅਨ ਪੰਜਾਬ, ਜੋਗਿੰਦਰ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ, ਪ੍ਰਗਟ ਸਿੰਘ ਲਹਿਰਾ ਮੈਂਬਰ ਕੋਰ ਕਮੇਟੀ, ਬਲਦੇਵ ਸਿੰਘ ਮੈਂਬਰ ਕੋਰ ਕਮੇਟੀ, ਗੁਰਵਿੰਦਰ ਸਿੰਘ ਬਾਹਰਵਾਲੀ ਮੈਂਬਰ ਕੋਰ ਕਮੇਟੀ, ਡਾ. ਬਲਵੰਤ ਸਿੰਘ ਸਿੱਧੂ ਮੀਤ ਪ੍ਰਧਾਨ ਤਹਿਸੀਲ ਜ਼ੀਰਾ, ਨਿਸ਼ਾਨ ਸਿੰਘ ਗਿੱਲ ਪ੍ਰਧਾਨ ਬਲਾਕ ਮਖੂ, ਜੋਗਾ ਸਿੰਘ ਪੀਰ ਮੁਹੰਮਦ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਯੂਥ ਆਗੂ, ਗੁਰਪਾਲ ਸਿੰਘ ਸਭਰਾ, ਨਸੀਬ ਸਿੰਘ ਗੱਟਾ ਮੀਤ ਪ੍ਰਧਾਨ ਜ਼ਿਲ੍ਹਾ, ਰਛਪਾਲ ਸਿੰਘ ਸੰਧੂ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਜਿਲ੍ਹਾ ਫਿਰੋਜ਼ਪੁਰ, ਪ੍ਰਕਾਸ਼ ਸਿੰਘ ਟਿੱਬੀ ਰੰਗਾ ਬਲਾਕ ਆਗੂ, ਰਤਨ ਸਿੰਘ ਬਸਤੀ ਸੋਢੀਆ, ਬਲਕਾਰ ਸਿੰਘ ਬਸਤੀ ਸੋਢੀਆ, ਰੂੜ ਸਿੰਘ ਮਹਿਮੂਦ ਵਾਲਾ, ਪ੍ਰਗਟ ਸਿੰਘ ਤਲਵੰਡੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ, ਗੁਰਦੇਵ ਸਿੰਘ ਤਲਵੰਡੀ ਆਦਿ ਹਾਜ਼ਰ ਸਨ।