ਸਿੱਖਿਆ ਵਿਭਾਗ ਵੱਲੋਂ ਮੈਗਾ ਪੀਟੀਐੱਮ ਦੀ ਸਫਲਤਾ ਲਈ ਟ੍ਰੇਨਿੰਗਾਂ ਦੀ ਸ਼ੁਰੂਆਤ
ਸਿੱਖਿਆ ਵਿਭਾਗ ਵੱਲੋਂ ਮੈਗਾ ਪੀਟੀਐਮ (ਮਾਪੇ–ਅਧਿਆਪਕ ਮਿਲਣੀ) ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗਾਂ ਦੀ ਕੀਤੀ ਗਈ ਸ਼ੁਰੂਆਤ
Publish Date: Wed, 10 Dec 2025 05:19 PM (IST)
Updated Date: Wed, 10 Dec 2025 05:21 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਨੀਤਾ ਰਾਣੀ ਦੇ ਦਿਸ਼ਾ–ਨਿਰਦੇਸ਼ਾਂ ਤਹਿਤ ਬਲਾਕ ਗੁਰੂਹਰਸਹਾਏ-1, ਗੁਰੂਹਰਸਹਾਏ-2 ਅਤੇ ਮਮਦੋਟ ਬਲਾਕਾਂ ਦੇ ਬਲਾਕ ਰਿਸੋਰਸ ਕੋਆਰਡੀਨੇਟਰ, ਸੈਂਟਰ ਮੁੱਖ ਅਧਿਆਪਕ, ਮੁੱਖ ਅਧਿਆਪਕ ਅਤੇ ਅਧਿਆਪਕਾਂ ਲਈ ਇੱਕ ਦਿਨੀ ਵਿਸ਼ੇਸ਼ ਟ੍ਰੇਨਿੰਗ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਹਨ ਕੇ ਹਿਠਾੜ ਵਿਚ ਕਰਵਾਈ ਗਈ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਇਹ ਹੈ ਕਿ ਟ੍ਰੇਨਿੰਗ ਪ੍ਰਾਪਤ ਕਰਕੇ ਅਧਿਆਪਕ ਆਪਣੇ-ਆਪਣੇ ਸੈਂਟਰਾਂ ਵਿਚ ਜਾ ਕੇ ਹੋਰ ਅਧਿਆਪਕਾਂ ਨੂੰ ਮੈਗਾ ਪੀਟੀਐੱਮ ਸੰਬੰਧੀ ਤਿਆਰ ਕਰਨ, ਤਾਂ ਜੋ 20 ਦਸੰਬਰ ਨੂੰ ਮਾਪਿਆਂ ਨਾਲ ਸਕੂਲਾਂ ਦੀਆਂ ਪ੍ਰਾਪਤੀਆਂ, ਵਿਦਿਆਰਥੀਆਂ ਦੀ ਪ੍ਰਗਤੀ, ਨਵੀਆਂ ਸ਼ੁਰੂਆਤਾਂ ਅਤੇ ਸਿੱਖਣ–ਸਿਖਾਣ ਦੇ ਨਤੀਜੇ ਪ੍ਰਭਾਵਸ਼ਾਲੀ ਢੰਗ ਨਾਲ ਸਾਂਝੇ ਕੀਤੇ ਜਾ ਸਕਣ। ਟ੍ਰੇਨਿੰਗ ਦੌਰਾਨ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸੁਭਾਸ਼ ਚੰਦਰ, ਬਲਾਕ ਰਿਸੋਰਸ ਕੋਆਰਡੀਨੇਟਰ ਮਹਿੰਦਰ ਸ਼ਰਮਾ, ਜਸਵਿੰਦਰ ਸਿੰਘ, ਪਰਮਜੀਤ ਸਿੰਘ। ਵੱਲੋਂ ਸਖਾਤਮਕ, ਸੁਖਾਵੇਂ ਅਤੇ ਭਾਗੀਦਾਰੀ ਭਰੇ ਮਾਹੌਲ ਵਿੱਚ ਸਾਰੇ ਅਧਿਆਪਕਾਂ ਨੂੰ ਵਿਸਤ੍ਰਿਤ ਟ੍ਰੇਨਿੰਗ ਪ੍ਰਦਾਨ ਕੀਤੀ ਗਈ। ਇਸ ਦੌਰਾਨ ਮੈਗਾ ਪੀਟੀਐੱਮ ਦੇ ਉਦੇਸ਼, ਮਾਪਿਆਂ ਨਾਲ ਸਬੰਧ ਮਜ਼ਬੂਤ ਕਰਨ ਦੀਆਂ ਰਣਨੀਤੀਆਂ, ਸਕੂਲ ਰਿਪੋਰਟ ਪ੍ਰਸਤੁਤੀ ਅਤੇ ਪ੍ਰਭਾਵਸ਼ਾਲੀ ਸੰਚਾਰ ਮਾਡਲ ’ਤੇ ਵੀ ਚਰਚਾ ਕੀਤੀ ਗਈ। ਓਹਨਾ ਨੇ ਇਸ ਭਰੋਸੇ ਦਾ ਪ੍ਰਗਟਾਵਾ ਕੀਤਾ ਹੈ ਕਿ ਇਹ ਟ੍ਰੇਨਿੰਗਾਂ ਜ਼ਿਲ੍ਹੇ ਭਰ ਦੀ ਮਾਪੇ–ਅਧਿਆਪਕ ਮਿਲਣੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਨਤੀਜਾ-ਕੇਂਦਰਿਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ, ਜਿਸ ਨਾਲ ਵਿਦਿਆਰਥੀਆਂ ਦੇ ਵਿਕਾਸ ਨੂੰ ਨਵਾਂ ਆਧਾਰ ਮਿਲੇਗਾ।ਇਸ ਮੌਕੇ ਸੈਂਟਰ ਮੁੱਖ ਅਧਿਆਪਕ ਬਲਦੇਵ ਸਿੰਘ ਨੇ ਸਭ ਨੂੰ ਜੀ ਆਇਆ ਆਖਿਆ। ਇਸ ਮੌਕੇ ਅਧਿਆਪਕ ਪ੍ਰੇਮ ਚੰਦ, ਬਲਕਾਰ ਸਿੰਘ ਅਤੇ ਹੋਰ ਸਕੂਲ ਅਧਿਆਪਕ ਹਾਜ਼ਰ ਸਨ।