ਭਾਰਤ ਦਾ ਭਵਿੱਖ ਬਾਲ ਵਿਗਿਆਨੀਆਂ ਦੇ ਹੱਥ ’ਚ : ਡੀਆਰਸੀ ਦਿਨੇਸ਼ ਚੌਹਾਨ
ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਮਿਟ ਯਾਦਾਂ ਛੱਡਦੀ ਹੋਈ ਸੰਪੰਨ
Publish Date: Wed, 10 Dec 2025 04:15 PM (IST)
Updated Date: Wed, 10 Dec 2025 04:18 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਆਪਣੀਆਂ ਅਮਿੱਟ ਯਾਦਾਂ ਛੱਡਦੀ ਸੰਪੰਨ ਹੋਈ। ਇਸ ਵਿਚ ਅੱਜ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਅਰਵਿੰਦ ਧਵਨ ਨੇ ਕਿਹਾ ਅਜਿਹੀਆਂ ਵਿਗਿਆਨ ਪ੍ਰਦਰਸ਼ਨੀਆਂ ਹੀ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਦੀਆਂ ਹਨ। ਇਸ ਮੌਕੇ ਅੱਜ ਦੇ ਮੁੱਖ ਮਹਿਮਾਨ ਬੀਐਨਓ ਰੁਪਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਵਿਗਿਆਨ ਪ੍ਰਦਰਸ਼ਨੀਆਂ ਜਿੱਥੇ ਵਿੱਦਿਆ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ, ਉੱਥੇ ਹੀ ਵਿਦਿਆਰਥੀਆਂ ਨੂੰ ਬਹੁਤ ਕੁਝ ਨਵਾਂ ਕਰਨ ਲਈ ਪ੍ਰੇਰਦੀਆਂ ਹਨ। ਇਸ ਮੌਕੇ ਡੀਆਰਸੀ ਦਿਨੇਸ਼ ਚੌਹਾਨ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਯੋਗੀ ਯੋਗਤਾਵਾਂ ਪੈਦਾ ਕਰਨ ਵਿੱਚ ਸਹਾਈ ਹੁੰਦੀਆਂ ਹਨ। ਵਰਣਨ ਯੋਗ ਹੈ ਕਿ ਤਿੰਨ ਦਿਨ ਚੱਲੀ ਵਿਗਿਆਨ ਪ੍ਰਦਰਸ਼ਨੀ ਵਿਚ ਐਲੀਮੈਂਟਰੀ ਵਿਭਾਗ ਛੇਵੀਂ ਤੋਂ ਅੱਠਵੀਂ ਹਾਈ ਵਿਭਾਗ ਨੌਵੀਂ ਅਤੇ ਦਸਵੀਂ ਸੀਨੀਅਰ ਸੈਕੰਡਰੀ ਵਿਭਾਗ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਤ ਸਬ ਥੀਮ ਵਿਚ ਭਾਗ ਲਿਆ। ਪਹਿਲਾ ਸਬ ਥੀਮ ਟਿਕਾਊ ਖੇਤੀਬਾੜੀ ਵਿਚ ਵੰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਦੂਸਰਾ, ਸਭ ਥੀਮ ਫਾਲਤੂ ਪਦਾਰਥ ਪ੍ਰਬੰਧਨ ਅਤੇ ਪਲਾਸਟਿਕ ਦੇ ਬਦਲਾਅ ਵਿੱਚੋਂ ਤਨਿਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਤੀਸਰਾ। ਸਭ ਥੀਮ ਪ੍ਰਦੂਸ਼ਣ ਮੁਕਤ ਊਰਜਾ ਵਿੱਚੋਂ ਟੀਸ਼ਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਚੌਥਾ, ਸਭ ਥੀਮ ਇਮਰਜਿੰਗ ਟੈਕਨੋਲੋਜੀ ਵਿੱਚੋਂ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਪੰਜਵਾਂ, ਸਭ ਥੀਮ ਰੀਕ੍ਰੀਏਸ਼ਨਲ ਮੈਥਮੈਟਿਕਲ ਮਾਡਲਿੰਗ ਵਿੱਚੋਂ ਕੋਮਲਜੀਤ ਕੌਰ ਸਕੂਲ ਆਫ ਐਮੀਨੈਂਸ ਮਮਦੋਟ ਛੇਵਾਂ, ਸਭ ਥੀਮ ਸਿਹਤ ਅਤੇ ਸਫਾਈ ਵਿੱਚੋਂ ਕੋਮਲਪ੍ਰੀਤ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁੱਦੜ ਢੰਡੀ ਸੱਤਵਾਂ, ਸਭ ਥੀਮ ਪਾਣੀ ਦੀ ਸੰਭਾਲ ਅਤੇ ਪ੍ਰਬੰਧ ਵਿਚ ਕਮਲਜੀਤ ਸਿੰਘ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁਜਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰੇਕ ਸਭ ਥੀਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3100 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਹਰੇਕ ਸਭ ਥੀਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3100 ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਾਹਿਬਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਤੀਸਰੇ ਦਿਨ ਜੱਜ ਦੀ ਭੂਮਿਕਾ ਕਮਲ ਸ਼ਰਮਾ ਮੈਂਟਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਸ੍ਰੀ ਰਾਕੇਸ਼ ਕੁਮਾਰ ਲੈਕਚਰਾਰ ਭੌਤਿਕ ਵਿਗਿਆਨ ਅਤੇ ਹਰਜਿੰਦਰ ਸਿੰਘ ਲੈਕਚਰਾਰ ਜੀਵ ਵਿਗਿਆਨ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਇੱਥੇ ਵਰਣਨਯੋਗ ਹੈ ਕਿ ਡੀਆਰਸੀ ਦਿਨੇਸ਼ ਚੌਹਾਨ ਤੇ ਬੀਆਰਸੀ ਗੁਰਪ੍ਰੀਤ ਸਿੰਘ, ਅਮਿਤ ਆਨੰਦ, ਪ੍ਰਵੀਨ ਕੁਮਾਰ, ਗੁਰਦੇਵ ਸਿੰਘ, ਇੰਦਰਪਾਲ ਸਿੰਘ, ਕਮਲ ਵਧਵਾ, ਵਿਸ਼ਾਲ ਗਾਂਧੀ, ਅਨਮੋਲ ਰਤਨ ਨੇ ਸਾਰੇ ਪ੍ਰਬੰਧਾਂ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਇਆ।