ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਮੀਟ
ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਓਪਨ ਜ਼ਿਲ੍ਹਾ ਅਥਲੈਟਿਕਸ ਮੀਟ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਈ
Publish Date: Fri, 05 Dec 2025 03:21 PM (IST)
Updated Date: Fri, 05 Dec 2025 03:24 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ: ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਓਪਨ ਜ਼ਿਲ੍ਹਾ ਅਥਲੈਟਿਕਸ ਮੀਟ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਈ ਗਈ। ਜਿਸ ਵਿਚ 14 ਅਤੇ 16 ਸਾਲ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। 14 ਸਾਲ ਲੜਕੇ ਟਰੈਥਲਿਨ ਵਿਚ ਗੁਰਫਤਿਹ ਸਿੰਘ ਨੇ ਪਹਿਲਾ ਅਤੇ ਗੁਰਕਮਲ ਸਿੰਘ ਨੇ ਦੂਸਰਾ ਹਾਸਲ ਕੀਤਾ, ਜਦਕਿ ਹਕੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚੋਂ ਰਮਨਦੀਪ ਕੌਰ ਨੇ ਪਹਿਲਾ ਅਤੇ ਨੈਨਸੀ ਕੌਰ ਨੇ ਦੂਸਰਾ ਅਤੇ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ 16 ਸਾਲ ਲੜਕੇ 600 ਮੀਟਰ ਵਿੱਚੋਂ ਸਾਗਰ ਨੇ ਪਹਿਲਾ ਅਤੇ ਹਰਮਨ ਨੇ ਦੂਸਰਾ ਅਤੇ ਆਰੀਯਨ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚੋਂ 600 ਮੀਟਰ ਦੌੜ ਦੌਰਾਨ ਹਰਸਿਮਰਨਪ੍ਰੀਤ ਕੌਰ ਨੇ ਪਹਿਲਾ, ਸ਼ਤੋਸ਼ ਕੌਰ ਨੇ ਦੂਸਰਾ ਅਤੇ ਖੁਸ਼ੀ ਨੇ ਤੀਸਰਾ ਸਥਾਨ ਹਾਸਲ ਕੀਤਾ। ਲੰਮੀ ਛਾਲ ਵਿੱਚੋਂ ਸਾਗਰ ਨੇ ਪਹਿਲਾ ਅਤੇ ਹਰਮਨ ਨੇ ਦੂਸਰਾ ਅਤੇ ਐਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਲੰਮੀ ਛਾਲ ਵਿੱਚੋਂ ਸੁਖਮਨਪ੍ਰੀਤ ਕੌਰ ਨੇ ਪਹਿਲਾ, ਜੀਆਂ ਨੇ ਦੂਸਰਾ ਅਤੇ ਹਰਸਿਮਰਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਸ਼ਾਟਪੁੱਟ ਲੜਕਿਆਂ ਵਿੱਚੋ ਜਸਕਰਨ ਸਿੰਘ ਨੇ ਪਹਿਲਾ, ਸੁਖਦੇਵ ਸਿੰਘ ਨੇ ਦੂਸਰਾ ਅਤੇ ਅਰਸ਼ਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਲੜਕੀਆਂ ਦੇ ਮੁਕਾਬਲੇ ਦੌਰਾਨ ਮਨਜੀਤ ਕੌਰ ਨੇ ਪਹਿਲਾ, ਖੁਸ਼ੀ ਨੇ ਦੂਸਰਾ ਅਤੇ ਸੰਤੋਸ਼ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੈਬਲੀਨ ਥਰੋ ਦੌਰਾਨ ਲੜਕਿਆਂ ਵਿੱਚੋਂ ਅਰਸ਼ਦੀਪ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਸਰਾ ਅਤੇ ਆਰੀਯਨ ਨੇ ਤੀਸਰਾ ਸਥਾਨ ਹਾਸਲ ਕੀਤਾ। ਜੈਬਲੀਨ ਥਰੋ ਲੜਕੀਆਂ ਵਿੱਚੋਂ ਮਨਜੀਤ ਕੌਰ ਨੇ ਪਹਿਲਾ, ਖੁਸ਼ੀ ਨੇ ਦੂਸਰਾ ਅਤੇ ਮੋਨਿਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਮੀਟ ਦੇ ਸਮਾਪਤੀ ਸਮਰੋਹ ਵਿਚ ਜ਼ਿਲ੍ਹਾ ਅਥਲੈਟਿਕਸ ਦੇ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਮਨਾਨਿਤ ਕੀਤਾ। ਇਸ ਮੌਕੇ ਇਨ੍ਹਾਂ ਨਾਲ ਅਕਸ਼ ਕੁਮਾਰ, ਸਤਵਿੰਦਰ ਸਿੰਘ, ਹਰਨਾਮ ਸਿੰਘ, ਈਸ਼ਵਰ ਸ਼ਰਮਾ, ਕਮਲ ਸ਼ਰਮਾ, ਬਾਨੂ, ਕਮਲ ਰਵਿੰਦਰ ਸਿੰਘ (ਉਸਤਾਦ), ਸਤਿੰਦਰ ਸਿੰਘ, ਮਹਿਲ ਸਿੰਘ, ਗੁਰਬਿੰਦਰ ਕੌਰ, ਜਸਵੀਰ ਕੌਰ, ਮੋਨਿਕਾ, ਅਮਨਦੀਪ ਕੌਰ, ਮਨਪ੍ਰੀਤ ਕੌਰ, ਅਮਨ, ਡਿੰਪਲ, ਰਤਨ ਸੋਈ, ਅਵਤਾਰ ਸਿੰਘ ਆਦਿ ਹਾਜ਼ਰ ਸਨ। ਇਸ ਸਮਾਰੋਹ ਨੂੰ ਸਫਲਤਾਪੂਰਵਕ ਬਨਾਉਣ ਵਿਚ ਮਨਜੀਤ ਜ਼ਿਲ੍ਹਾ ਅਥੈਟਿਕਸ ਐਸੋਸੀਏਸ਼ਨ ਦੇ ਸਕੱਤਰ ਮਨਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।