ਦਿੱਲੀ-ਜਲੰਧਰ ਐਕਸਪ੍ਰੈਸ ਦੇ ਰੂਟ ’ਚ ਹੋਈ ਕਟੌਤੀ, ਲੁਧਿਆਣਾ ਤੱਕ ਹੀ ਚੱਲੇਗੀ ਦਿੱਲੀ-ਜਲੰਧਰ ਸਿਟੀ ਟਰੇਨ
ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਰੇਲਵੇ ਦੇ ਸੰਚਾਲਨ ਕਾਰਨਾਂ ਕਰਕੇ ਦੋ ਪ੍ਰਮੁੱਖ ਰੇਲ ਗੱਡੀਆਂ ਦੇ ਸਫਰ ਵਿਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14681 ਦਿੱਲੀ ਜੰਕਸ਼ਨ-ਜਲੰਧਰ ਸਿਟੀ ਇਹ ਰੇਲ ਗੱਡੀ ਜੋ ਅੱਜ ਮਿਤੀ 28 ਅਪ੍ਰੈਲ 2026 ਨੂੰ ਦਿੱਲੀ ਤੋਂ ਚੱਲ ਰਹੀ ਹੈ, ਆਪਣੀ ਨਿਰਧਾਰਿਤ ਮੰਜ਼ਿਲ ਜਲੰਧਰ ਸਿਟੀ ਤੱਕ ਨਹੀਂ ਜਾਵੇਗੀ।
Publish Date: Wed, 29 Apr 2026 09:58 AM (IST)
Updated Date: Wed, 29 Apr 2026 10:01 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਵੱਲੋਂ ਸੰਚਾਲਨ ਸਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਿੱਲੀ ਅਤੇ ਜਲੰਧਰ ਵਿਚਕਾਰ ਚੱਲਣ ਵਾਲੀਆਂ ਅਹਿਮ ਰੇਲ ਗੱਡੀਆਂ ਦੇ ਰੂਟ ਵਿਚ ਅਚਾਨਕ ਤਬਦੀਲੀ ਕੀਤੀ ਗਈ ਹੈ। ਇਸ ਫੈਸਲੇ ਤਹਿਤ ਦਿੱਲੀ ਤੋਂ ਜਲੰਧਰ ਜਾਣ ਵਾਲੀ ਟਰੇਨ ਨੂੰ ਲੁਧਿਆਣਾ ਵਿਖੇ ਹੀ ਰੋਕ ਦਿੱਤਾ ਜਾਵੇਗਾ, ਜਦਕਿ ਵਾਪਸੀ ਦੀ ਯਾਤਰਾ ਵੀ ਲੁਧਿਆਣਾ ਤੋਂ ਹੀ ਸ਼ੁਰੂ ਹੋਵੇਗੀ।
ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਰੇਲਵੇ ਦੇ ਸੰਚਾਲਨ ਕਾਰਨਾਂ ਕਰਕੇ ਦੋ ਪ੍ਰਮੁੱਖ ਰੇਲ ਗੱਡੀਆਂ ਦੇ ਸਫਰ ਵਿਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14681 ਦਿੱਲੀ ਜੰਕਸ਼ਨ-ਜਲੰਧਰ ਸਿਟੀ ਇਹ ਰੇਲ ਗੱਡੀ ਜੋ ਅੱਜ ਮਿਤੀ 28 ਅਪ੍ਰੈਲ 2026 ਨੂੰ ਦਿੱਲੀ ਤੋਂ ਚੱਲ ਰਹੀ ਹੈ, ਆਪਣੀ ਨਿਰਧਾਰਿਤ ਮੰਜ਼ਿਲ ਜਲੰਧਰ ਸਿਟੀ ਤੱਕ ਨਹੀਂ ਜਾਵੇਗੀ। ਇਸ ਨੂੰ ਲੁਧਿਆਣਾ ਜੰਕਸ਼ਨ ’ਤੇ ਹੀ ‘ਸ਼ਾਰਟ-ਟਰਮੀਨੇਟ’ (ਸਮਾਪਤ) ਕਰ ਦਿੱਤਾ ਜਾਵੇਗਾ। ਟਰੇਨ ਨੰਬਰ 14682 ਜਲੰਧਰ ਸਿਟੀ-ਦਿੱਲੀ ਜੰਕਸ਼ਨ ਭਲਕੇ ਯਾਨੀ 29 ਅਪ੍ਰੈਲ 2026 ਨੂੰ ਜਲੰਧਰ ਸਿਟੀ ਤੋਂ ਚੱਲਣ ਵਾਲੀ ਇਹ ਟਰੇਨ ਜਲੰਧਰ ਦੀ ਬਜਾਏ ਲੁਧਿਆਣਾ ਜੰਕਸ਼ਨ ਤੋਂ ਆਪਣਾ ਸਫਰ ਸ਼ੁਰੂ ਕਰੇਗੀ। ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਲੁਧਿਆਣਾ ਅਤੇ ਜਲੰਧਰ ਦੇ ਵਿਚਕਾਰ ਇਹ ਰੇਲ ਸੇਵਾ ਅਸਥਾਈ ਤੌਰ ’ਤੇ ਉਪਲਬੱਧ ਨਹੀਂ ਹੋਵੇਗੀ। ਰੇਲਵੇ ਨੇ ਮੁਸਾਫਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਦੀ ਪੁੱਛਗਿੱਛ ਸੇਵਾ ’ਤੇ ਜਾਣਕਾਰੀ ਜ਼ਰੂਰ ਹਾਸਲ ਕਰ ਲੈਣ। ਰੇਲ ਗੱਡੀਆਂ ਦੀ ਮੌਜੂਦਾ ਸਥਿਤੀ ਅਤੇ ਹੋਰ ਅਪਡੇਟਸ ਲਈ ਯਾਤਰੀ ਨੈਸ਼ਨਲ ਟਰੇਨ ਇਨਕੁਆਇਰੀ ਸਿਸਟਮ ਦੀ ਵੈੱਬਸਾਈਟ ’ਤੇ ਜਾ ਸਕਦੇ ਹਨ ਜਾਂ ਰੇਲਵੇ ਦੇ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰ ਸਕਦੇ ਹਨ।