ਡੀਸੀ ਮਾਡਲ ਦੀ ਭੂਮੀ ਸ਼ਰਮਾ ਨੇ ਜਿੱਤਿਆ ਸਿਲਵਰ ਮੈਡਲ
69ਵੀਆਂ ਸਕੂਲ ਨੈਸ਼ਨਲ ਖੇਡਾਂ ਵਿਚ ਡੀਸੀ ਮਾਡਲ ਦੀ ਭੂਮੀ ਸ਼ਰਮਾ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਜਿੱਤਿਆ ਸਿਲਵਰ ਮੈਡਲ
Publish Date: Sat, 03 Jan 2026 03:59 PM (IST)
Updated Date: Sat, 03 Jan 2026 04:02 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਟੇਬਲ ਟੈਨਿਸ ਦੀ ਖੇਡ ਵਿਚ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਭੂਮੀ ਸ਼ਰਮਾ ਤਾਮਿਲਨਾਡੂ ਦੇ ਪੈਲੂਮਬੂਰ ਵਿਖੇ ਕਰਵਾਈਆਂ ਗਈਆਂ 69ਵੀਆਂ ਸਕੂਲ ਨੈਸ਼ਨਲ ਖੇਡਾਂ ਦੌਰਾਨ ਟੇਬਲ ਟੈਨਿਸ ਮੁਕਾਬਲੇ ’ਚ ਸਿਲਵਰ ਮੈਡਲ ਜਿੱਤ ਕੇ ਪੂਰੇ ਦੇਸ਼ ਵਿਚ ਰਾਜ ਦੇ ਨਾਲ-ਨਾਲ ਜ਼ਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਂ ਉੱਚਾ ਕੀਤਾ ਹੈ। ਇਸ ਤੋਂ ਪਹਿਲਾਂ 26 ਤੋਂ 29 ਜੁਲਾਈ 2025 ਨੂੰ ਕਪੂਰਥਲਾ ਵਿਖੇ ਹੋਈ ਸੀਬੀਐੱਸਈ ਕਲੱਸਟਰ ਚੈਂਪੀਅਨਸ਼ਿਪ ਉਸ ਨੇ ਬਰੌਂਜ਼ ਮੈਡਲ ਹਾਸਲ ਕੀਤਾ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਹੋਏ ਤੀਜੇ ਪੰਜਾਬ ਸਟੇਟ ਰੈਂਕਿੰਗ ਟੂਰਨਾਮੈਂਟ ਵਿਚ ਅੰਡਰ-19 ਸ਼੍ਰੇਣੀ ਵਿਚ ਬਰੌਂਜ਼ ਮੈਡਲ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ 69ਵੀਂ ਸਟੇਟ ਸਕੂਲ ਚੈਂਪੀਅਨਸ਼ਿਪ ਵਿਚ ਬਰੌਂਜ਼ ਮੈਡਲ ਅਤੇ ਲੁਧਿਆਣਾ ਵਿਖੇ ਹੋਈ 66ਵੀਂ ਪੰਜਾਬ ਸਟੇਟ ਚੈਂਪੀਅਨਸ਼ਿਪ ਵਿਚ ਵੀ ਬਰੌਂਜ਼ ਮੈਡਲ ਪ੍ਰਾਪਤ ਕੀਤਾ ਸੀ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਭੂਮੀ ਉਨ੍ਹਾਂ ਦੇ ਸਕੂਲ ਦੀ ਸਟਾਰ ਵਿਦਿਆਰਥਣ ਹੈ। ਪ੍ਰਿੰਸੀਪਲ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਭੂਮੀ ਸ਼ਰਮਾ ਅਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਹੈ।