ਵੜਵਾਲ ਨੂੰ ਚੇਅਰਮੈਨ ਅਤੇ ਰਾਉਕੇ ਤੇ ਅੰਗਰੇਜ਼ ਸਿੰਘ ਨੂੰ ਮੈਂਬਰ ਬਣਨ ’ਤੇ ਦਿੱਤੀਆਂ ਵਧਾਈਆਂ
ਪ੍ਰਕਾਸ਼ ਸਿੰਘ ਵੜਵਾਲ ਰਾਏ ਸਿੱਖ ਪੰਜਾਬ ਦੇ ਚੇਅਰਮੈਨ ਅਤੇ ਬਲਵਿੰਦਰ ਸਿੰਘ ਰਾਉਕੇ, ਅੰਗਰੇਜ਼ ਸਿੰਘ ਵੜਵਾਲ ਭਲਾਈ ਬੋਰਡ ਪੰਜਾਬ ਦੇ
Publish Date: Sun, 18 Jan 2026 03:23 PM (IST)
Updated Date: Sun, 18 Jan 2026 03:25 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਨਿਆਂ, ਅਧਿਕਾਰਰਤਾ ਅਤੇ ਘੱਟ ਗਿਣਤੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦਿਆਂ ਰਾਏ ਸਿੱਖ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਤੇ 2 ਮੈਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਰਾਜਦੂਤ ਜਰਮਨੀ ਗੁਰਦੀਪ ਸਿੰਘ ਵੜਵਾਲ ਦੇ ਪੋਤਰੇ ਪ੍ਰਕਾਸ਼ ਸਿੰਘ ਵੜਵਾਲ ਵਾਸੀ ਗੱਟੀ ਹਜ਼ਾਰਾ ਸਿੰਘ ਵਾਲੀ (ਹੁਸੈਨੀਵਾਲਾ) ਨੂੰ ਰਾਏ ਸਿੱਖ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਕਸਬਾ ਮਮਦੋਟ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਬਲਵਿੰਦਰ ਸਿੰਘ ਰਾਉ ਕੇ ਹਿਠਾੜ ਨੂੰ ਰਾਏ ਸਿੱਖ ਭਲਾਈ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਇਸਦੇ ਨਾਲ ਹੀ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਅੰਗਰੇਜ਼ ਸਿੰਘ ਵੜਵਾਲ ਵਾਸੀ ਸਵਾਇਆ ਰਾਏ ਉਤਾੜ ਨੂੰ ਰਾਏ ਸਿੱਖ ਭਲਾਈ ਬੋਰਡ ਪੰਜਾਬ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਰਹਿੰਦੇ ਰਾਏ ਸਿੱਖ ਬਰਾਦਰੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਉਕਤ ਚੇਅਰਮੈਨ ਅਤੇ ਮੈਂਬਰਾਂ ਨੂੰ ਹਰ ਪਾਸਿਓ ਵਧਾਈਆ ਮਿਲ ਰਹੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆ ਰਾਏ ਸਿੱਖ ਭਲਾਈ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਪ੍ਰਕਾਸ਼ ਸਿੰਘ ਵੜਵਾਲ, ਮੈਂਬਰ ਸਰਪੰਚ ਬਲਵਿੰਦਰ ਸਿੰਘ ਰਾਉਕੇ, ਮੈਂਬਰ ਅੰਗਰੇਜ ਸਿੰਘ ਵੜਵਾਲ ਸਵਾਇਆ ਰਾਏ ਉਤਾੜ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਮਨੀਸ਼ ਸਿੰਸੋਦੀਆ ਦਾ ਕੋਟਿ ਕੋਟਿ ਧੰਨਵਾਦ ਹੈ, ਜਿਨ੍ਹਾ ਨੇ ਇਹ ਵੱਡੀ ਜਿੰਮੇਵਾਰੀ ਸਾਨੂੰ ਦਿੱਤੀ ਹੈ। ਅਸੀਂ ਪਾਰਟੀ ਲੀਡਰਾਂ ਦੀਆਂ ਉਮੀਦਾ ਤੇ ਖਰ੍ਹੇ ਉੱਤਰਾਗੇ ਅਤੇ ਰਾਏ ਸਿੱਖ ਬਰਾਦਰੀ ਦੇ ਸਮਾਜਿਕ ਅਤੇ ਆਰਥਿਕ ਮੁੱਦਿਆ ਨੂੰ ਸਰਕਾਰ ਤੱਕ ਪਹੁੰਚਾਵਾਂਗੇ।