ਮਸੀਹ ਭਾਈਚਾਰੇ ਵੱਲੋਂ ਸ਼ਹਿਰ ’ਚ ਕੱਢਿਆ ਰੋਸ ਮਾਰਚ
ਮਸੀਹ ਭਾਈਚਾਰੇ ਵੱਲੋਂ ਸ਼ਹਿਰ ’ਚ ਕੱਢਿਆ ਰੋਸ ਮਾਰਚ
Publish Date: Mon, 08 Dec 2025 03:56 PM (IST)
Updated Date: Mon, 08 Dec 2025 03:57 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਭਾਨਾ ਸਿੱਧੂ ਅਤੇ ਉਸ ਦੇ ਸਾਥੀਆਂ ਵੱਲੋਂ ਮਸੀਹ ਪ੍ਰਚਾਰਕਾਂ ਪ੍ਰਤੀ ਵਰਤੀ ਗਲਤ ਸ਼ਬਦਾਵਲੀ ਦੇ ਰੋਸ ਵਜੋਂ ਕਸਬਾ ਮੱਖੂ ਦੇ ਮਸੀਹ ਭਾਈਚਾਰੇ ਵੱਲੋਂ ਜੱਲਾ ਚੌਕੀ ਤੋਂ ਸ਼ਹਿਰ ਦੇ ਮੇਨ ਚੌਂਕ ਤੱਕ ਰੋਸ ਰੈਲੀ ਕੱਢੀ ਅਤੇ ਭਾਨਾ ਸਿਧੂ ਅਤੇ ਉਸ ਦੇ ਸਾਥੀਆਂ ਦੇ ਪੁਤਲੇ ਫੂਕੇ ਗਏ। ਇਸ ਰੋਸ ਵਿੱਚ ਪਾਸਟਰ ਬਲਦੇਵ ਮਸੀਹ ਜਿਲ੍ਹਾ ਪ੍ਰਧਾਨ ਪਾਸਟਰ ਵੈਲਫੇਅਰ ਐਸਸੀਏਸ਼ਨ, ਪਾਸਟਰ ਰਾਜੇਸ਼ ਮਸੀਹ, ਪਾਸਟਰ ਲਖਵੀਰ ਮਸੀਹ, ਪਾਸਟਰ ਸੋਨੂੰ ਮਸੀਹ, ਪਾਸਟਰ ਸ਼ੇਰਾ ਮਸੀਹ, ਪਾਸਟਰ ਅਮਰੀਕ ਤੋਂ ਇਲਾਵਾ ਮਸੀਹ ਭਾਈਚਾਰੇ ਦੇ ਆਗੂ ਸਰਵਨ ਮਸੀਹ ਸੰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਬਲਵੀਰ ਲਹਿਰਾ ਸੂਬਾਈ ਆਗੂ ਲੇਬਰ ਯੂਨੀਅਨ, ਅਨਵਰ ਮਸੀਹ ਪ੍ਰਧਾਨ ਲੇਬਰ ਯੂਨੀਅਨ ਮਖੂ, ਸਾਜਨ ਗਿੱਲ ਸਾਬਕਾ ਐੱਮਸੀ, ਰਾਜ ਕੁਮਾਰ ਗਿੱਲ, ਜੋਗਿੰਦਰ ਮਸੀਹ, ਜਸਪਾਲ ਤਲਵੰਡੀ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਭਾਨਾ ਸਿੱਧੂ ਅਤੇ ਉਸ ਦੀ ਜੁੰਡਲੀ ਵੱਲੋਂ ਜੋ ਮਸੀਹ ਪ੍ਰਚਾਰਕਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਬਿਨਾਂ ਕਿਸੇ ਸਬੂਤ ਦੇ ਧਰਮ ਪਰਿਵਰਤਨ ਦੇ ਝੂਠੇ ਇਲਜਾਮ ਲਗਾ ਕੇ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਦੇ ਮਨਾ ਨੂੰ ਬਹੁਤ ਠੋਸ ਲੱਗੀ ਹੈ। ਅਸੀ ਉਸ ਦੀ ਘੋਰ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਭਾਨਾ ਸਿੱਧੂ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਭਾਰਤ ਇਕ ਅਜਿਹੀ ਮਾਲਾ ਹੈ ਜਿਸ ਵਿੱਚ ਹਰ ਤਰ੍ਹਾਂ ਦੇ ਮੋਤੀ ਪਰੋਏ ਹੋਏ ਹਨ। ਇਸ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਭਾਈਚਾਰੇ ਦੇ ਲੋਕ ਰਲ ਮਿਲ ਕੇ ਬੜੇ ਪਿਆਰ ਨਾਲ ਰਹਿੰਦੇ ਹਨ। ਪਰ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਦੇਸ਼ ਦਾ ਆਪਸੀ ਭਾਈਚਾਰਾ ਵਿਗਾੜ ਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।