ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਚੱਪਾ ਅੜਿੱਕੀ (ਮਾੜੇ ਕਲਾਂ) ਵਿਖੇ ਭਰਾ ਵੱਲੋਂ ਆਪਣੇ ਹੀ ਭਰਾ ਦੇ ਘਰ ਦੀਆਂ ਕੰਧਾਂ ਢਾਹ ਕੇ ਉਸ ਦੇ ਘਰ ’ਤੇ ਕਬਜਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 4 ਲੋਕਾਂ ਖਿਲਾਫ਼ 329 (3), 324 (4), 333, 351 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੜਤਾਲ ਰਿਪੋਰਟ ਵਾਚਣ ਤੋਂ ਪਾਇਆ ਗਿਆ ਕਿ ਦਰਖਾਸਤੀ ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਚੱਪਾ ਅੜਿੱਕੀ (ਮਾੜੇ ਕਲਾਂ) ਦੇ ਪਿਤਾ ਕਰਤਾਰ ਸਿੰਘ ਦੀ ਕਰੀਬ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਚੱਪਾ ਅੜਿੱਕੀ (ਮਾੜੇ ਕਲਾਂ) ਵਿਖੇ ਭਰਾ ਵੱਲੋਂ ਆਪਣੇ ਹੀ ਭਰਾ ਦੇ ਘਰ ਦੀਆਂ ਕੰਧਾਂ ਢਾਹ ਕੇ ਉਸ ਦੇ ਘਰ ’ਤੇ ਕਬਜਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 4 ਲੋਕਾਂ ਖਿਲਾਫ਼ 329 (3), 324 (4), 333, 351 (2), 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੜਤਾਲ ਰਿਪੋਰਟ ਵਾਚਣ ਤੋਂ ਪਾਇਆ ਗਿਆ ਕਿ ਦਰਖਾਸਤੀ ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਚੱਪਾ ਅੜਿੱਕੀ (ਮਾੜੇ ਕਲਾਂ) ਦੇ ਪਿਤਾ ਕਰਤਾਰ ਸਿੰਘ ਦੀ ਕਰੀਬ 12 ਸਾਲ ਪਹਿਲਾਂ ਮੌਤ ਤੋਂ ਪਹਿਲਾ ਉਸ ਦੇ ਨਾਮ 8 ਕਿੱਲੇ ਜ਼ਮੀਨ ਸੀ, ਉਹ ਆਪਣੇ ਦੋਵਾਂ ਪੁੱਤਰਾਂ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ 4-4 ਕਿੱਲੇ ਬਰਾਬਰ ਹਿੱਸੇ ਵਿਚ ਵੰਡ ਕੇ ਦੇ ਦਿੱਤੇ ਸਨ।
ਜਾਂਚਕਰਤਾ ਨੇ ਦੱਸਿਆ ਕਿ ਪਰ ਦੋਸ਼ੀ ਮਨਪ੍ਰੀਤ ਸਿੰਘ ਨੇ ਆਪਣੇ ਹਿੱਸੇ ਵਾਲੀ ਜ਼ਮੀਨ ਵੇਚ ਦੇਣ ਅਤੇ ਪਿੰਡ ਛੱਡ ਕੇ ਪਿੰਡ ਪਡੋਰੀ ਖੱਤਰੀਆਂ (ਜ਼ੀਰਾ) ਚਲੇ ਜਾਣ ’ਤੇ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਨੂੰ ਗਿਆਨ ਹਲਫੀਆ (ਅਸ਼ਟਾਮ) ਕਰਕੇ ਦਿੱਤਾ ਸੀ ਕਿ ਉਸ ਦੇ ਵੱਡੇ ਭਰਾ ਦੀ ਜ਼ਮੀਨ ’ਤੇ ਉਸ ਦਾ ਕੋਈ ਹੱਕ ਨਹੀਂ ਹੋਵੇਗਾ।
ਜਾਂਚਕਰਤਾ ਬਲਦੇਵ ਸਿੰਘ ਨੇ ਦੱਸਿਆ ਕਿ ਮਿਤੀ 6 ਸਤੰਬਰ 2025 ਨੂੰ ਦੋਸ਼ੀਅਨ ਮਨਪ੍ਰੀਤ ਸਿੰਘ, ਜਸਵਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀਅਨ ਪੰਡੋਰੀ ਖੱਤਰੀਆਂ (ਜ਼ੀਰਾ), ਬਲਜੀਤ ਕੌਰ ਪਤਨੀ ਸੁਖਰਾਜ ਸਿੰਘ ਵਾਸੀ ਰੱਤਾ ਖੇੜਾ ਬਾਜਾ ਕੋਤਵਾਲ ਅਤੇ ਸਵਰਨ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਹਰੀ ਕੇ ਪੱਤਣ ਨੇ ਉਸ ਦੇ ਘਰ ਦੀਆਂ ਕੰਧਾਂ ਢਾਹ ਕੇ ਉਸ ਦੇ ਘਰ ’ਤੇ ਕਬਜ਼ਾ ਕਰਨਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣਾ ਸਾਬਤ ਹੋਇਆ ਹੈ। ਜਾਂਚਕਰਤਾ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।