ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
Publish Date: Wed, 28 Jan 2026 06:26 PM (IST)
Updated Date: Wed, 28 Jan 2026 06:28 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ, ਗੁਰੂਹਰਸਹਾਏ : ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸੰਗਤ ਸਰ ਪਿੰਡ ਮਾਦੀ ਕੇ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 65 ਯੂਨਿਟ ਖੂਨ ਦਾਨ ਕੀਤਾ ਗਿਆ।ਇਸ ਮੌਕੇ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ਼ ਵੱਲੋਂ ਆਏ ਸਾਰੇ ਖੂਨਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਲਹਿਰ ਨੂੰ ਸਮਾਜ ਦੇ ਕੋਨੇ ਕੋਨੇ ਵਿਚ ਪਹੁੰਚਾਉਣਗੇ। ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਲਈ ਭਵਿੱਖ ਵਿਚ ਵੱਡੇ ਪੱਧਰ ਦੇ ਅਭਿਆਨ ਚਲਾਏ ਜਾਣਗੇ ਤਾਂ ਜੋਂ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ।ਇਸ ਮੌਕੇ ਮੇਰਾ ਪਰੀਵਾਰ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਸੰਦੀਪ ਕੁਮਾਰ ਕੰਬੋਜ਼, ਜਸਪ੍ਰੀਤ ਸਿੰਘ, ਅਮਨ, ਨਰੇਸ਼ ਖਿੰਡਾ, ਸ਼ੁਬੇਗ ਸਿੰਘ,ਅਭੀ ਕਮਰਾ,ਅੰਮ੍ਰਿਤ, ਸੋਨੀਆ ਭੱਟੀ, ਕਮਲਪ੍ਰੀਤ ਕੌਰ, ਰਮਨ ਪੁਗਲ, ਜਸਪਾਲ ਸਿੰਘ, ਬੋਹੜ ਸਿੰਘ, ਸ਼ਰਨਦੀਪ ਸਿੰਘ, ਰਾਜਨ ਕੁਮਾਰ, ਸਤਪਾਲ ਥਿੰਦ, ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।