'ਚਾਚੀ ਦੇ ਢਿੱਡ 'ਚ ਉੱਠਿਆ ਦਰਦ, ਗੁਆਂਢੀ ਤੇ ਘਰ ਵਾਲਾ ਪਹੁੰਚਿਆ ਮੌਤ ਦੇ ਮੂੰਹ 'ਚ', ਪੁਲਿਸ ਨੇ ਕੀਤਾ ਮਾਮਲਾ ਦਰਜ
ਫਿਰੋਜ਼ਪੁਰ ਵਿਖੇ ਤੇਜ਼ ਰਫ਼ਤਾਰ ਵਾਹਨ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ 106 (1), 281, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Sat, 06 Dec 2025 12:55 PM (IST)
Updated Date: Sat, 06 Dec 2025 12:59 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਤੇਜ਼ ਰਫ਼ਤਾਰ ਵਾਹਨ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ 106 (1), 281, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੱਪੂ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮੱਲਵਾਲ ਜਦੀਦ ਨੇ ਦੱਸਿਆ ਕਿ ਮਿਤੀ 4 ਦਸੰਬਰ 2025 ਨੂੰ ਰਾਤ ਕਰੀਬ 6.30 ਵਜੇ ਉਸ ਦੇ ਗੁਆਂਢੀ ਅਤੇ ਉਸ ਦਾ ਚਾਚਾ ਬੂਟਾ ਸਿੰਘ ਪੁੱਤਰ ਗੁਰਭਜਨ ਸਿੰਘ ਦੀ ਪਤਨੀ ਦਲਜੀਤ ਕੌਰ, ਜੋ ਉਸ ਦੀ ਚਾਚੀ ਲੱਗਦੀ ਹੈ ਦੇ ਅਚਾਨਕ ਪੇਟ ਵਿਚ ਦਰਦ ਹੋਣ ਲੱਗ ਪਿਆ ਸੀ ਅਤੇ ਉਹ ਘਬਰਾਹਟ ਹੋਣ ਲੱਗ ਪਈ ਸੀ ਅਤੇ ਹਨੇਰਾ ਹੋ ਚੁੱਕਾ ਸੀ। ਪੱਪੂ ਨੇ ਦੱਸਿਆ ਕਿ ਉਹ ਸਾਰੇ ਜਾਣ ਆਪਣੀ ਚਾਚੀ ਦਲਜੀਤ ਕੌਰ ਨੂੰ ਦਵਾਈ ਦਿਵਾਉਣ ਲਈ ਪਿੰਡ ਮੱਲਵਾਲ ਕਦੀਮ ਦੇ ਡਾਕਟਰ ਸਿਆਲ ਤੋਂ ਦਵਾਈ ਲੈਣੀ ਸੀ। ਪੱਪੂ ਨੇ ਦੱਸਿਆ ਕਿ ਜਦ ਉਹ ਮੱਲਵਾਲ ਜਦੀਦ ਤੋਂ ਮੱਲਵਾਲ ਕਦੀਮ ਨੂੰ ਮੋਟਰਸਾਈਕਲ ਸੀਡੀ ਡੀਲਕਸ ਪੀਬੀ 05 ਏ 5647 ਨੂੰ ਚਲਾ ਰਿਹਾ ਸੀ ਤੇ ਉਸ ਦੇ ਪਿੱਛੇ ਚਾਚੀ ਦਲਜੀਤ ਕੌਰ ਬੈਠ ਗਈ ਅਤੇ ਦੂਸਰੇ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ 05 ਵੀ 3228 ’ਤੇ ਸਵਾਰ ਉਸ ਦਾ ਚਾਚਾ ਬੂਟਾ ਸਿੰਘ ਪੁੱਤਰ ਗੁਰਭਜਨ ਸਿੰਘ ਅਤੇ ਉਸ ਦਾ ਪਿਤਾ ਅਮਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਸਨ।
ਰੇਲਵੇ ਫਾਟਕ ਕਰਾਸ ਕਰਕੇ ਕਰੀਬ 1 ਕਿਲੋਮੀਟਰ ਪੋਲਟਰੀ ਫਾਰਮ ਦੇ ਲਾਗੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਤੇਜ਼ ਰਫਤਾਰ ਵਹੀਕਲ ਨੇ ਉਸ ਦੇ ਪਿਤਾ ਅਤੇ ਚਾਚੇ ਦੇ ਵਿਚ ਤੇਜ਼ ਰਫਤਾਰ ਲਾਪ੍ਰਵਾਹੀ ਨਾਲ ਕੈਂਟਰ ਮਾਰ ਕੇ ਐਕਸੀਡੈਂਟ ਕਰ ਦਿੱਤਾ। ਇਸ ਹਾਦਸੇ ਵਿਚ ਉਸ ਦੇ ਪਿਤਾ ਅਤੇ ਚਾਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਹੀਕਲ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।