ਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਦਾ ਕੈਲੰਡਰ ਜਾਰੀ
ਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਪੰਜਾਬ ਦਾ ਸਾਲਾਨਾ ਕੈਲੰਡਰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਕੀਤਾ ਜਾਰੀ
Publish Date: Wed, 07 Jan 2026 04:13 PM (IST)
Updated Date: Wed, 07 Jan 2026 04:14 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਪੰਜਾਬ ਦਾ ਸਾਲਾਨਾ ਕੈਲੰਡਰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਬਲਾਕਾਂ ਤੋਂ ਵੱਡੀ ਗਿਣਤੀ ਵਿਚ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਮਨ ਅੱਤਰੀ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਮਲਟੀਪਰਪਜ ਕਾਮਿਆਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਮਲਟੀਪਰਪਜ ਆਹੁਦੇ ਦਾ ਨਾਮ ਬਦਲਣਾ, ਬੰਦ ਪਏ ਮਲਟੀਪਰਪਜ ਸਕੂਲਾ ਨੂੰ ਚਾਲੂ ਕੀਤਾ ਜਾਵੇ, ਸੀਨੀਆਰਤਾ ਸੂਚੀਆਂ ਨੂੰ ਸੋਧ ਕੇ ਜਾਰੀ ਕਰਨਾ, ਰੁਕੀਆਂ ਪ੍ਰਮੋਸ਼ਨਾਂ ਤਰੁੰਤ ਕਰਨਾ ਆਦਿ ਮੰਗਾਂ ਸਰਕਾਰ ਵੱਲੋਂ ਮੰਨ ਕੇ ਲਾਗੂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਪੁਨੀਤ ਮਹਿਤਾ, ਰਾਕੇਸ਼ ਕੰਬੋਜ਼, ਅਮਰਜੀਤ ਸਿੰਘ, ਅਮਰਿੰਦਰ ਸਿੰਘ, ਅਜ਼ੀਤ ਸਿੰਘ, ਗਰਸੰਤ ਸਿੰਘ, ਜੱਜਬੀਰ ਸਿੰਘ, ਜਗਪ੍ਰੀਤ ਸਿੰਘ, ਸਤਯੁੱਗ ਸਿੰਘ, ਜਸਬੀਰ ਸਿੰਘ, ਨਰਿੰਦਰ ਸਿੰਘ ਗੁਰੂਹਰਸਹਾਏ, ਜਸਪਾਲ ਬਜਾਜ, ਲਖਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਕੰਵਲਜੀਤ ਸਿੰਘ, ਮਾਲਾ ਰਾਣੀ, ਮਨਜੀਤ ਕੌਰ ਰਮਨਦੀਪ ਕੌਰ ਆਦਿ ਹਾਜ਼ਰ ਸਨ।