ਰੇਲ ਯਾਤਰੀਆਂ ਲਈ ਅਹਿਮ ਖਬਰ ; ਅੰਮ੍ਰਿਤਸਰ-ਜੈਨਗਰ ਟਰੇਨ ਦਾ ਰੂਟ ਬਦਲਿਆ, ਮਊ ਸੈਕਸ਼ਨ ’ਤੇ ਦੋਹਰੀਕਰਨ ਕਾਰਨ ਟਰੇਨ 04652 ਪ੍ਰਭਾਵਿਤ
ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਟਰੇਨ ਹੁਣ ਸ਼ਾਹਗੰਜ ਜੰਕਸ਼ਨ-ਮਊ-ਬਲੀਆ ਦੀ ਬਜਾਏ ਬਦਲੇ ਹੋਏ ਰਸਤੇ ਤੋਂ ਲੰਘੇਗੀ, ਜਿਸ ਦਾ ਨਵਾਂ ਰੂਟ ਸ਼ਾਹਗੰਜ ਜੰਕਸ਼ਨ-ਜੌਨਪੁਰ ਜੰਕਸ਼ਨ-ਔਨਰੀਹਾਰ ਜੰਕਸ਼ਨ-ਗਾਜ਼ੀਪੁਰ ਸਿਟੀ - ਬਲੀਆ-ਛਪਰਾ ਹੈ।
Publish Date: Thu, 20 Nov 2025 06:21 PM (IST)
Updated Date: Thu, 20 Nov 2025 06:23 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਨੇ 20 ਨਵੰਬਰ 2025 ਨੂੰ ਮਊ ਸਟੇਸ਼ਨ ’ਤੇ ਦੋਹਰੀਕਰਨ ਦੇ ਕੰਮ ਕਾਰਨ ਟਰੇਨ ਨੰਬਰ 04652 ਅੰਮ੍ਰਿਤਸਰ-ਜੈਨਗਰ ਦੇ ਰੂਟ ਨੂੰ ਬਦਲ ਦਿੱਤਾ ਹੈ।
ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਟਰੇਨ ਹੁਣ ਸ਼ਾਹਗੰਜ ਜੰਕਸ਼ਨ-ਮਊ-ਬਲੀਆ ਦੀ ਬਜਾਏ ਬਦਲੇ ਹੋਏ ਰਸਤੇ ਤੋਂ ਲੰਘੇਗੀ, ਜਿਸ ਦਾ ਨਵਾਂ ਰੂਟ ਸ਼ਾਹਗੰਜ ਜੰਕਸ਼ਨ-ਜੌਨਪੁਰ ਜੰਕਸ਼ਨ-ਔਨਰੀਹਾਰ ਜੰਕਸ਼ਨ-ਗਾਜ਼ੀਪੁਰ ਸਿਟੀ - ਬਲੀਆ-ਛਪਰਾ ਹੈ।
ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਾਜ਼ਾ ਜਾਣਕਾਰੀ ਲਈ ਐੱਨਟੀਈਐੱਸ ਵੈੱਬਸਾਈਟ ’ਤੇ ਵਿਜ਼ਿਟ ਕਰਨ ਜਾਂ 139 ਡਾਇਲ ਕਰਨ।