ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਜਨਵਰੀ 2026 ਬੈਚ ਲਈ ਦਾਖ਼ਲੇ ਸ਼ੁਰੂ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਜਨਵਰੀ 2026 ਬੈਚ ਲਈ ਦਾਖ਼ਲੇ ਸ਼ੁਰੂ : ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ
Publish Date: Sat, 03 Jan 2026 04:16 PM (IST)
Updated Date: Sat, 03 Jan 2026 04:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਜਨਵਰੀ 2026 ਸੈਸ਼ਨ ਲਈ ਨਵੇਂ ਦਾਖ਼ਲਿਆਂ ਅਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲੀ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਰੀਜਨਲ ਸੈਂਟਰ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇੱਛੁਕ ਵਿਦਿਆਰਥੀ ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ ਜਾਂ ਦਾਖ਼ਲੇ ਸਬੰਧੀ ਸਹਾਇਤਾ ਲਈ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਪਹੁੰਚ ਕਰ ਸਕਦੇ ਹਨ। ਇਸ ਮੌਕੇ ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਜਨਵਰੀ 2026 ਬੈਚ ਲਈ ਬੈਚਲਰ ਡਿਗਰੀ ਕੋਰਸਾਂ ਜਿਵੇਂ ਕਿ ਬੀ.ਏ., ਬੀ.ਕਾਮ, ਬੀਸੀਏ ਆਦਿ ਵਿਚ ਦਾਖ਼ਲੇ ਉਪਲਬੱਧ ਹਨ। ਯੂਨੀਵਰਸਿਟੀ ਵੱਲੋਂ ਨੌਕਰੀਪੇਸ਼ਾ ਵਿਦਿਆਰਥੀਆਂ, ਵਰਕਿੰਗ ਪ੍ਰੋਫੈਸ਼ਨਲਜ਼ ਅਤੇ ਘਰੇਲੂ ਵਿਦਿਆਰਥੀਆਂ ਲਈ ਘੱਟ ਖਰਚੇ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰੀਜਨਲ ਸੈਂਟਰ ਜ਼ੀਰਾ ਦੇ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਮਾਸਟਰ ਡਿਗਰੀ ਕੋਰਸਾਂ ਜਿਵੇਂ ਕਿ ਐੱਮਏ, ਐੱਮ.ਕਾਮ ਆਦਿ ਵਿੱਚ ਵੀ ਦਾਖ਼ਲੇ ਕੀਤੇ ਜਾ ਰਹੇ ਹਨ।