ਆੜ੍ਹਤੀਆਂ ਨੇ ਵਿਧਾਇਕ ਨਰੇਸ਼ ਕਟਾਰੀਆ ਦਾ ਜਨਮ ਦਿਨ ਮਨਾਇਆ
ਆੜ੍ਹਤੀਆਂ ਨੇ ਵਿਧਾਇਕ ਨਰੇਸ਼ ਕਟਾਰੀਆ ਦਾ ਜਨਮ ਦਿਨ ਮਨਾਇਆ
Publish Date: Sat, 03 Jan 2026 04:11 PM (IST)
Updated Date: Sat, 03 Jan 2026 04:14 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਵਿਧਾਨ ਸਭਾ ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਦਾ ਜਨਮ ਦਿਨ ਦਾਣਾ ਮੰਡੀ ਮਖੂ ਦੇ ਆੜ੍ਹਤੀਆਂ ਵੱਲੋਂ ਪ੍ਰਦੀਪ ਕੱਕੜ ਦੀ ਆੜ੍ਹਤ ਦੀ ਦੁਕਾਨ ਤੇ ਮਨਾਇਆ ਗਿਆ। ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੇਕ ਕੱਟਿਆ ਗਿਆ ਅਤੇ ਦਾਣਾ ਮੰਡੀ ਦੇ ਆੜ੍ਹਤੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਜੋ ਪਿਆਰ ਤੁਹਾਡਾ ਮੈਨੂੰ ਮਿਲ ਰਿਹਾ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਵਿਧਾਨ ਸਭਾ ਹਲਕਾ ਜ਼ੀਰਾ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀ ਸੇਵਾ ਵਿਚ ਹਰ ਵਕਤ ਹਾਜ਼ਰ ਹਾਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ ਜ਼ਿਆਦਾਤਰ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਜੋ ਵਾਅਦੇ ਰਹਿ ਗਏ ਉਨ੍ਹਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ, ਨਗਰ ਪੰਚਾਇਤ ਮਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ, ਆੜ੍ਹਤੀਆਂ ਐਸੋਸੀਏਸ਼ਨ ਮਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਪ੍ਰਦੀਪ ਕੱਕੜ, ਬਲਵਿੰਦਰ ਠੁਕਰਾਲ, ਮਹਿੰਦਰ ਸਿੰਘ ਸੰਘੇੜਾ, ਮਨਮੋਹਨ ਗਰੋਵਰ, ਰਜੇਸ਼ ਗਾਂਧੀ ਮਿੰਟਾ, ਰਜਿੰਦਰ ਠੁਕਰਾਲ, ਕੁਲਦੀਪ ਕੱਕੜ, ਸੁਖਦੀਪ ਸਿੰਘ ਸੰਘੇੜਾ, ਸੰਦੀਪ ਮਾਨਕਟਾਲਾ, ਪਵਨ ਕਟਾਰੀਆ ਕਾਲਾ, ਵਿੱਕੀ ਗਰੋਵਰ, ਗਗਨ ਮੋਂਗਾ, ਚੇਤਨ ਧਵਨ, ਅਸ਼ੋਕ ਠੁਕਰਾਲ, ਵਿੱਕੀ ਅਹੂਜਾ, ਰਾਜੂ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।