ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਸ਼ਹਿਰੀ ਦੀਆਂ ਸੀਟਾਂ ਤੋਂ ਭਰੇ ਕਾਗਜ਼

ਵਿਧਾਇਕ ਰਣਬੀਰ ਭੁੱਲਰ ਨੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਉਮੀਦਵਾਰਾਂ ਦੇ ਨਾਮਜਦਗੀ ਭਰਵਾਏ
ਫੋਟੋ ਫਾਈਲ; 05ਐਫਜੈਡਆਰ 13
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਨਾਮਜਦਗੀਆਂ ਦੇ ਆਖਰੀ ਦਿਨ ਲਗਭਗ ਸਾਰੀਆਂ ਹੀ ਸਿਆਸੀ ਧਿਰਾਂ ਨੇ ਆਪੋ ਆਪਣੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ। ਇਸੇ ਸਿਲਸਿਲੇ ਵਿਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਉਮੀਦਵਾਰਾਂ ਵੱਲੋਂ ਵੀ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰੀਸ਼ਦ ਦੇ ਉਮੀਦਵਾਰ ਬੋਹੜ ਸਿੰਘ ਅਤੇ ਪਰਮਜੀਤ ਸਿੰਘ ਦੇ ਨਾਮਜਦਗੀ ਭਰਵਾਉਣ ਲਈ ਵਿਧਾਇਕ ਰਣਬੀਰ ਭੁੱਲਰ ਵੀ ਪਹੁੰਚੇ। ਉਨ੍ਹਾਂ ਪਾਰਟੀ ਉਮੀਦਵਾਰਾਂ ਦੇ ਨਾਲ ਜਾ ਕੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਨਿਧੀ ਕੁਮੁਦ ਬਾਂਬਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਸਬੰਧੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲੇ ਦੀਆਂ 14 ਜ਼ਿਲ੍ਹਾ ਪਰੀਸ਼ਦ ਸੀਟਾਂ ਵਿਚੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਹਿੱਸੇ ਦੋ ਸੀਟਾਂ ਆਉਂਦੀਆਂ ਹਨ ਜਦਕਿ ਫਿਰੋਜ਼ਪੁਰ ਬਲਾਕ ਸੰਮਤੀ ਦੀਆਂ 16 ਸੀਟਾਂ ਹਨ। ਉਨ੍ਹਾਂ ਦੱਸਿਆ ਕਿ ਆਪ ਵੱਲੋਂ ਸਾਰੀਆਂ ਹੀ ਸੀਟਾਂ ਤੋਂ ਕਾਗਜ਼ ਦਾਖਲ ਕੀਤੇ ਗਏ ਹਨ।
‘ਆਪ’ ਦੇ ਜ਼ਿਲ੍ਹਾ ਪਰੀਸ਼ਦ ਉਮੀਦਵਾਰਾਂ ਦੀ ਲਿਸਟ
ਜੋਨ ਅਲੀ ਕੇ (ਐੱਸ.ਸੀ.) ਉਮੀਦਵਾਰ ਬੋਹੜ ਸਿੰਘ ਪੁੱਤਰ ਸੁਰਜੀਤ ਸਿੰਘ, ਪਿੰਡ ਨਿਹਾਲਾ ਲਵੇਰਾ ਸਦਰ ਫਿਰੋਜ਼ਪੁਰ
ਜੋਨ ਆਰਿਫ ਕੇ ਉਮੀਦਵਾਰ ਪਰਮਜੀਤ ਸਿੰਘ ਪੁੱਤਰ ਮਲੂਕ ਸਿੰਘ, ਪਿੰਡ ਇਲਮੇ ਵਾਲਾ ਆਰਿਫ ਕੇ
ਬਲਾਕ ਸੰਮਤੀ ਉਮੀਦਵਾਰਾਂ ਦੀ ਲਿਸਟ
1 ਜੋਨ ਰੁਕਨੇ ਵਾਲਾ (ਐੱਸ.ਸੀ) ਉਮੀਦਵਾਰ ਭੋਲਾ ਸਿੰਘ ਪੁੱਤਰ ਬਲਕਾਰ ਸਿੰਘ, ਪਿੰਡ ਰੁਕਨੇਵਾਲਾ ਥਾਣਾ ਮੱਲਾਂਵਾਲਾ2 ਜੋਨ ਬੰਡਾਲਾ (ਐੱਸ.ਸੀ.) ਉਮੀਦਵਾਰ ਧਰਮਵੀਰ ਸਿੰਘ ਪੁੱਤਰ ਸਰਵਣ ਸਿੰਘ, ਪਿੰਡ ਨਿਹਾਲਾ ਲਵੇਰਾ ਥਾਣਾ ਆਰਿਫ਼ ਕੇ
3 ਜੋਨ ਇਲਮੇ ਵਾਲਾ ਉਮੀਦਵਾਰ ਧਰਮਬੀਰ ਸਿੰਘ ਪੁੱਤਰ ਗੁਰਦੀਪ ਸਿੰਘ, ਪਿੰਡ ਭੀਰ ਸਰਕਾਰ ਥਾਣਾ ਮੱਲਾਂਵਾਲਾ
4 ਜੋਨ ਆਰਿਫ ਕੇ ਉਮੀਦਵਾਰ ਗੁਰਜਤਿੰਦਰ ਕੌਰ ਪੁੱਤਰੀ ਰਸਾਲ ਸਿੰਘ, ਪਿੰਡ ਸੁਲਤਾਨ ਵਾਲਾ ਥਾਣਾ ਆਰਿਫ ਕੇ
5 ਜੋਨ ਮਸਤਕੇ (ਐੱਸ.ਸੀ.) ਉਮੀਦਵਾਰ ਪ੍ਰਕਾਸ਼ ਕੌਰ ਪੁੱਤਰੀ ਬਲਵਿੰਦਰ ਸਿੰਘ ,ਪਿੰਡ ਲੱਧੂ ਵਾਲਾ ਥਾਣਾ ਆਰਿਫ ਕੇ
6 ਜੋਨ ਕਟੋਰਾ ਉਮੀਦਵਾਰ ਕੁਲਦੀਪ ਕੌਰ ਪੁੱਤਰੀ ਬੂਟਾ ਸਿੰਘ, ਪਿੰਡ ਸਾਂਦਾ ਮੌਜਾ ਥਾਣਾ ਆਰਿਫ ਕੇ
7 ਜੋਨ ਅਟਾਰੀ ਉਮੀਦਵਾਰ ਕੁਵਰਜੋਤ ਸਿੰਘ ਪੁੱਤਰ ਸਵਰਨ ਸਿੰਘ, ਪਿੰਡ ਪੱਲਾ ਮੇਘਾ ਸਦਰ ਫਿਰੋਜ਼ਪੁਰ
8 ਜੋਨ ਭਗਵਾਨਪੁਰ (ਐੱਸ.ਸੀ.) ਉਮੀਦਵਾਰ ਹਰਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ, ਪਿੰਡ ਸੋਢੇ ਵਾਲਾ ਸਦਰ ਫਿਰੋਜ਼ਪੁਰ
9 ਜੋਨ ਬੱਗੇ ਕੇ ਪਿੱਪਲ ਉਮੀਦਵਾਰ ਜਸਬੀਰ ਕੌਰ ਪੁੱਤਰੀ ਜਰਨੈਲ ਸਿੰਘ ,ਪਿੰਡ ਬੱਗੇ ਕੇ ਪਿੱਪਲ ਥਾਣਾ ਆਰਿਫ ਕੇ
10 ਜੋਨ ਆਂਸਲ ਉਮੀਦਵਾਰ ਚਰਨਜੀਤ ਕੌਰ ਪੁੱਤਰੀ ਬਲਕਾਰ ਸਿੰਘ ,ਪਿੰਡ ਖੁਸ਼ਹਾਲ ਸਿੰਘ ਵਾਲਾ ਸਦਰ ਫਿਰੋਜ਼ਪੁਰ
11 ਜੋਨ ਦੁਲਚੀ ਕੇ ਉਮੀਦਵਾਰ ਦਿਲਬਾਗ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਦੁਲਚੀ ਕੇ ਸਦਰ ਫਿਰੋਜ਼ਪੁਰ
12 ਜੋਨ ਗੱਟੀ ਰਹੀਮੇ ਕੇ (ਐਸ.ਸੀ.) ਉਮੀਦਵਾਰ ਸੁਰਜੀਤ ਸਿੰਘ ਪੁੱਤਰ ਕਾਕਾ ਸਿੰਘ , ਪਿੰਡ ਗੱਟੀ ਰਹੀਮੇ ਕੇ ਸਦਰ ਫਿਰੋਜ਼ਪੁਰ
13 ਜੋਨ ਬਾਰੇ ਕੇ (ਐਸ.ਸੀ.) ਉਮੀਦਵਾਰ ਹਰਮੇਸ਼ ਸਿੰਘ ਪੁੱਤਰ ਪੂਰਨ ਸਿੰਘ, ਪਿੰਡ ਝੁੱਗੇ ਕੇਸਰ ਸਿੰਘ ਸਦਰ ਫਿਰੋਜ਼ਪੁਰ
14 ਜੋਨ ਖਿਲਚੀ ਕਦੀਮ (ਐਸ.ਸੀ.) ਉਮੀਦਵਾਰ ਜਗੀਰੋ ਬਾਈ ਪੁੱਤਰ ਨਿਰਮਲ ਸਿੰਘ, ਪਿੰਡ ਮਾਛੀਵਾੜਾ ਸਦਰ ਫਿਰੋਜ਼ਪੁਰ
15 ਜੋਨ ਬਸਤੀ ਭਾਨ ਸਿੰਘ (ਐਸ.ਸੀ.) ਉਮੀਦਵਾਰ ਸੋਮਾ ਪੁੱਤਰ ਸੁਰਜੀਤ ਸਿੰਘ, ਪਿੰਡ ਪੀਰਾਂ ਵਾਲਾ ਸਦਰ ਫਿਰੋਜ਼ਪੁਰ
16 ਜੋਨ ਖਾਈ ਉਮੀਦਵਾਰ ਸੁਖਚੈਨ ਸਿੰਘ ਪੁੱਤਰ ਬਲਦੇਵ ਸਿੰਘ, ਪਿੰਡ ਖਾਈ ਫੇਮ ਕੇ ਸਦਰ ਫਿਰੋਜ਼ਪੁਰ